ਮੈਲਬਰਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਮਰੀਕਾ ਦੇ ਵਪਾਰਕ ਭਾਈਵਾਲਾਂ ’ਤੇ ਟੈਰਿਫ ਲਗਾਉਣ ਤੋਂ ਬਾਅਦ ਆਰਥਕ ਹਾਲਤ ਤੇਜ਼ੀ ਨਾਲ ਬਦਲ ਰਹੇ ਹਨ। ਬਾਜ਼ਾਰਾਂ ਨੂੰ ਭਰੋਸਾ ਹੈ ਕਿ ਭਾਰਤੀ ਰਿਜ਼ਰਵ ਬੈਂਕ (RBA) ਮਈ ਵਿਚ ਵਿਆਜ ਦਰਾਂ ਵਿਚ ਕਟੌਤੀ ਕਰੇਗਾ ਅਤੇ ਸੰਭਾਵਤ ਤੌਰ ’ਤੇ ਇਸ ਸਾਲ ਤਿੰਨ ਵਾਰ ਹੋਰ ਕਟੌਤੀ ਕਰੇਗਾ। ਦਰਅਸਲ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਅਮਰੀਕੀ ਟੈਰਿਫ਼ ਨਾਲ ਵਿਸ਼ਵ ਵਿਆਪੀ ਆਰਥਿਕ ਮੰਦੀ ਆਵੇਗੀ। ਟੈਰਿਫ ਦਾ ਆਸਟ੍ਰੇਲੀਆ ’ਤੇ ਮਾਮੂਲੀ ਸਿੱਧਾ ਅਸਰ ਪੈਣ ਦੀ ਉਮੀਦ ਹੈ, ਪਰ ਅਰਥਵਿਵਸਥਾ ਲਈ ਵਿਆਪਕ ਜੋਖਮ ਮਹੱਤਵਪੂਰਨ ਹੈ। ਨਤੀਜੇ ਵਜੋਂ, ਬਾਜ਼ਾਰ ਮਈ ਵਿੱਚ RBA ਵੱਲੋਂ ਵਿਆਜ ਰੇਟ ਵਿੱਚ ਕਟੌਤੀ ਕਰ ਕੇ ਇਸ ਨੂੰ 3.85٪ ਤੱਕ ਕਰਨ ਦੀ ਸੰਭਾਵਨਾ 82٪ ਵਧ ਗਈ ਹੈ। ਮਾਹਰਾਂ ਨੂੰ ਇਸ ਸਾਲ ਤਿੰਨ ਤੋਂ ਚਾਰ ਵਾਰ ਵਿਆਜ ਰੇਟ ’ਚ ਕਟੌਤੀ ਦੀ ਉਮੀਦ ਹੈ, ਜਿਸ ਨਾਲ ਸੰਭਾਵਤ ਤੌਰ ’ਤੇ ਕੈਸ਼ ਰੇਟ 3.1٪ ਹੋ ਜਾਵੇਗਾ।
ਟਰੰਪ ਦੇ ਟੈਰਿਫ਼ ਦਾ RBA ਦੇ ਵਿਆਜ ਰੇਟ ’ਤੇ ਵੀ ਅਸਰ ਪਵੇਗਾ? ਜਾਣ ਕੀ ਕਹਿਣੈ ਮਾਹਰਾਂ ਦਾ
