ਮੈਲਬਰਨ : ਮੈਲਬਰਨ ਦੇ ਹਜ਼ਾਰਾਂ ਨਵੇਂ ਅਪਾਰਟਮੈਂਟ ਬਿਨਾਂ ਵਿਕੇ ਪਏ ਹਨ, ਜਿਸ ਨਾਲ ਘੱਟ ਕੀਮਤ ਵਾਲੀਆਂ ਇਕਾਈਆਂ ਦਾ ਬੈਕਲਾਗ ਪੈਦਾ ਹੋ ਰਿਹਾ ਹੈ ਜੋ ਨਵੇਂ ਮਕਾਨਾਂ ਦੀ ਸਪਲਾਈ ਵਿਚ ਵੀ ਰੁਕਾਵਟ ਪੈਦਾ ਕਰ ਰਿਹਾ ਹੈ, ਕਿਉਂਕਿ ਡਿਵੈਲਪਰ ਪੁਰਾਣੇ ਅਪਾਰਟਮੈਂਟ ਵਿਕਣ ਤੋਂ ਪਹਿਲਾਂ ਨਵੇਂ ਬਣਾਉਣ ਦੀ ਸਥਿਤੀ ’ਚ ਨਹੀਂ ਹਨ।
ਪ੍ਰਾਪਰਟੀ ਸਲਾਹਕਾਰ ਫ਼ਰਮ Charter Keck Cramer ਦੀ ਇੱਕ ਰਿਪੋਰਟ ਅਨੁਸਾਰ, ਮੈਟਰੋਪੋਲੀਟਨ ਮੈਲਬਰਨ ਵਿੱਚ ਲਗਭਗ 8,000 ਮੁਕੰਮਲ ਅਪਾਰਟਮੈਂਟ ਹਨ ਜੋ ਡਿਵੈਲਪਰ ਵੇਚਣ ਵਿੱਚ ਅਸਮਰੱਥ ਰਹੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ CBD, Southbank, Footscray, ਅਤੇ Box Hill ਵਿੱਚ ਕੇਂਦਰਿਤ ਹਨ।
ਮਾਹਰ ਸੂਬਾ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਉਹ ਸਟਾਕ ਨੂੰ ਵੇਚਣ ਅਤੇ ਮਕਾਨ ਦੇ ਦਬਾਅ ਨੂੰ ਘੱਟ ਕਰਨ ਲਈ ਨਵੇਂ ਟੈਕਸ ਬ੍ਰੇਕ ਲਾਗੂ ਕਰੇ। ਨਾ ਵਿਕਣ ਵਾਲੇ ਅਪਾਰਟਮੈਂਟ ਨਵੇਂ ਅਪਾਰਟਮੈਂਟਾਂ ਨਾਲੋਂ ਕਾਫ਼ੀ ਸਸਤੇ ਹਨ, ਜਿਨ੍ਹਾਂ ਦੀ ਕੀਮਤ ਲਗਭਗ 8,000 ਤੋਂ 10,000 ਪ੍ਰਤੀ ਵਰਗ ਮੀਟਰ ਹੈ, ਜਦੋਂ ਕਿ ਨਵੇਂ ਅਪਾਰਟਮੈਂਟਾਂ ਦੀ ਕੀਮਤ 12,500 ਡਾਲਰ ਤੋਂ 15,000 ਡਾਲਰ ਪ੍ਰਤੀ ਵਰਗ ਮੀਟਰ ਹੈ।