ਚੰਗੀ ਖ਼ਬਰ! ਆਸਟ੍ਰੇਲੀਆ ਦੇ ਬੀਚਾਂ ’ਤੇ ਪਲਾਸਟਿਕ ਪ੍ਰਦੂਸ਼ਣ 39% ਘਟਿਆ

ਮੈਲਬਰਨ : ਰਾਸ਼ਟਰੀ ਸਾਇੰਸ ਏਜੰਸੀ CSIRO ਦੀ ਇੱਕ ਰਿਸਰਚ ਅਨੁਸਾਰ ਆਸਟ੍ਰੇਲੀਆ ਦੇ ਬੀਚਾਂ ਸਮੁੰਦਰੀ ਕੰਢਿਆਂ ’ਤੇ ਪਲਾਸਟਿਕ ਦਾ ਪ੍ਰਦੂਸ਼ਣ ਪਿਛਲੇ ਦਹਾਕੇ ਦੌਰਾਨ ਇੱਕ ਤਿਹਾਈ ਤੋਂ ਵੱਧ ਘੱਟ ਗਿਆ ਹੈ। ਹਾਲਾਂਕਿ ਬੀਚਾਂ ’ਤੇ ਪਲਾਸਟਿਕ ਦੀ ਮਾਤਰਾ ’ਚ 39% ਦੀ ਕਮੀ ਦੇ ਨਾਲ ਹੀ ਜਿਨ੍ਹਾਂ ਇਲਾਕਿਆਂ ’ਚ ਕੋਈ ਪਲਾਸਟਿਕ ਨਹੀਂ, ਉਥੇ 16% ਦਾ ਵਾਧਾ ਦਰਜ ਕੀਤਾ ਗਿਆ। Newcastle, Perth ਅਤੇ Sunshine Coast ’ਤੇ ਪਲਾਸਟਿਕ ਦੇ ਕੂੜੇ ’ਚ ਕਮੀ ਦਰਜ ਕੀਤੀ ਗਈ, ਜਦਕਿ Hobart ਅਤੇ Port Augusta ’ਚ ਇਹ ਵਧਿਆ। ਸੀਨੀਅਰ ਰਿਸਰਚ ਵਿਗਿਆਨੀ Dr Denise Hardesty ਨੇ ਕਿਹਾ ਕਿ 2030 ਤਕ 53 ਮਿਲੀਅਨ ਮੀਟ੍ਰਿਕ ਟਨ ਪਲਾਸਟਿਕ ਕੂੜਾ ਸਮੁੰਦਰ ’ਚ ਜਾਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ’ਚ ਪਲਾਸਟਿਕ ਦੇ ਨੁਕਸਾਨਦੇਹ ਅਸਰਾਂ ਬਾਰੇ ਜਾਗਰੂਕਤਾ ਪੈਦਾ ਹੋਣਾ ਚੰਗੀ ਗੱਲ ਹੈ।