ਮੈਲਬਰਨ : NSW ’ਚ ਸਰਕਾਰੀ ਹਸਪਤਾਲਾਂ ਦੇ ਹਜ਼ਾਰਾਂ ਡਾਕਟਰਾਂ ਨੇ 8 ਅਪ੍ਰੈਲ ਤੋਂ 3 ਦਿਨਾਂ ਦੀ ਹੜਤਾਲ ’ਤੇ ਜਾਣ ਦਾ ਐਲਾਨ ਕੀਤਾ ਹੈ। ਡਾਕਟਰ ਹਸਪਤਾਲਾਂ ’ਚ ਕੰਮ ਦੇ ਬਹੁਤ ਜ਼ਿਆਦਾ ਬੋਝ ਅਤੇ ਸਟਾਫ਼ ਦੀ ਕਮੀ ਵਿਰੁਧ ਪ੍ਰਦਰਸ਼ਨ ਕਰ ਰਹੇ ਹਨ। ਹੜਤਾਲ ਕਾਰਨ ਹਸਪਤਾਲਾਂ ’ਚ ਸਟਾਫ ਦੀ ਹਾਜ਼ਰੀ ਨਾਂਹ ਦੇ ਬਰਾਬਰ ਹੋ ਸਕਦੀ ਹੈ। ਸਿਰਫ਼ ਜ਼ਰੂਰੀ ਸਰਜਰੀਆਂ ਹੋਣਗੀਆਂ ਅਤੇ ਅਪਾਇੰਟਮੈਂਟ ਰੱਦ ਕਰ ਦਿੱਤੀ ਜਾਵੇਗੀ। ਡਾਕਟਰਾਂ ਦੀ ਯੂਨੀਅਨ ਬਿਹਤਰ ਤਨਖਾਹ ਅਤੇ ਸ਼ਰਤਾਂ ਦੀ ਮੰਗ ਵੀ ਕਰ ਰਹੀ ਹੈ, ਜਦਕਿ NSW ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨਾ ਬਹੁਤ ਮਹਿੰਗਾ ਹੋਵੇਗਾ।
NSW ’ਚ ਸਰਕਾਰੀ ਹਸਪਤਾਲਾਂ ਦੇ ਹਜ਼ਾਰਾਂ ਡਾਕਟਰਾਂ ਨੇ ਤਿੰਨ ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ
