ਮੈਲਬਰਨ : ਆਸਟ੍ਰੇਲੀਆਈ ਲੇਬਰ ਪਾਰਟੀ ਲਗਭਗ 30 ਲੱਖ ਘੱਟੋ-ਘੱਟ ਤਨਖਾਹ ਵਾਲੇ ਵਰਕਰਾਂ ਦੀ ਤਨਖਾਹ ਵਧਾਉਣ ਲਈ ਜ਼ੋਰ ਦੇ ਰਹੀ ਹੈ। ਪਾਰਟੀ ਨੇ ਫੇਅਰ ਵਰਕ ਕਮਿਸ਼ਨ ਤੋਂ ‘ਆਰਥਿਕ ਤੌਰ ’ਤੇ ਟਿਕਾਊ ਅਸਲ ਤਨਖਾਹ ਵਾਧੇ’ ਦੀ ਮੰਗ ਕੀਤੀ ਹੈ। ਮੌਜੂਦਾ ਘੱਟੋ-ਘੱਟ ਤਨਖਾਹ ਲਗਭਗ 47,000 ਡਾਲਰ ਪ੍ਰਤੀ ਸਾਲ, ਜਾਂ 24.10 ਡਾਲਰ ਪ੍ਰਤੀ ਘੰਟਾ ਹੈ। ਲੇਬਰ ਦੀ ਪੇਸ਼ਕਸ਼ ਦਾ ਉਦੇਸ਼ ਮਹਿੰਗਾਈ ਵਧਣ ਦੀ ਰੇਟ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਤਨਖਾਹ ਨੂੰ ਵਧਾਉਣਾ ਹੈ। ਹਾਊਸਿੰਗ ਮੰਤਰੀ Clare O’Neil ਨੇ ਘੱਟ ਆਮਦਨ ਵਾਲੇ ਵਰਕਰਾਂ ਦੀ ਸਹਾਇਤਾ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਹਾਲਾਂਕਿ, ਵਿਰੋਧੀ ਧਿਰ ਦੀ ਦਲੀਲ ਹੈ ਕਿ ਸਰਕਾਰ ਨੂੰ ਪਹਿਲਾਂ ਮਹਿੰਗਾਈ ਨੂੰ ਕੰਟਰੋਲ ਕਰਨ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਲਿਬਰਲ ਸੈਨੇਟਰ Jane Hume ਨੇ ਲੇਬਰ ਦੇ ਇਸ ਕਦਮ ਨੂੰ ‘ਰਾਜਨੀਤਿਕ ਸਟੰਟ’ ਕਰਾਰ ਦਿਤਾ ਹੈ ਅਤੇ ਕਿਹਾ ਹੈ ਕਿ ਫੇਅਰ ਵਰਕ ਕਮਿਸ਼ਨ, ਇੱਕ ਸੁਤੰਤਰ ਏਜੰਸੀ ਹੈ ਅਤੇ ਇਸ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ।