ਕੁਈਨਜ਼ਲੈਂਡ ’ਚ ਵਧੇਗਾ ‘Adult Crime, Adult Time’ ਕਾਨੂੰਨ ਦਾ ਘੇਰਾ, ਹੁਣ ਇਨ੍ਹਾਂ ਅਪਰਾਧਾਂ ਲਈ ਨਾਬਾਲਗਾਂ ਨੂੰ ਵੀ ਮੰਨਿਆ ਜਾਵੇਗਾ ਬਾਲਗ

ਮੈਲਬਰਨ : ਕੁਈਨਜ਼ਲੈਂਡ ਸਰਕਾਰ ਆਪਣੇ ‘Adult Crime, Adult Time’ ਕਾਨੂੰਨ ਦੇ ਦਾਇਰੇ ਨੂੰ ਵਧਾਉਣ ਜਾ ਰਹੀ ਹੈ, ਜਿਸ ਵਿਚ ਇਕ ਦਰਜਨ ਤੋਂ ਵੱਧ ਹੋਰ ਅਪਰਾਧ ਸ਼ਾਮਲ ਕੀਤੇ ਜਾਣਗੇ। ਨਵਾਂ ਕਾਨੂੰਨ ਇਸ ਹਫਤੇ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ। ਨਵੇਂ ਅਪਰਾਧਾਂ ਵਿੱਚ ਬਲਾਤਕਾਰ, ਕਤਲ ਦੀ ਕੋਸ਼ਿਸ਼, ਲੁੱਟ ਦੀ ਕੋਸ਼ਿਸ਼, ਤਸ਼ੱਦਦ ਅਤੇ ਅੱਗਜ਼ਨੀ ਸਮੇਤ ਹੋਰ ਸ਼ਾਮਲ ਹਨ।

ਪ੍ਰੀਮੀਅਰ ਡੇਵਿਡ ਕ੍ਰਿਸਟਾਫੁਲੀ ਨੇ ਕਿਹਾ, ‘‘ਅਜੇ ਤਕ ਅਸੀਂ ਉਸ ਜਗ੍ਹਾ ਤੋਂ 10 ਲੱਖ ਮੀਲ ਦੂਰ ਹਾਂ ਜਿੱਥੇ ਸਾਨੂੰ ਅਜੇ ਹੋਣ ਦੀ ਜ਼ਰੂਰਤ ਹੈ।’’ ਵਿਰੋਧੀ ਧਿਰ ਨੇ ਦਾਅਵਾ ਕੀਤਾ ਹੈ ਕਿ ਕਾਨੂੰਨ ਦਾ ਘੇਰਾ ਵਧਾਉਣ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਨੇ ਕਾਨੂੰਨ ਦੇ ਆਪਣੇ ਪਹਿਲੇ ਸੰਸਕਰਣ ਵਿੱਚ ਜਲਦਬਾਜ਼ੀ ਕੀਤੀ ਸੀ।