ਮੈਲਬਰਨ : 50 ਸਾਲ ਪੁਰਾਣੇ ਫ਼ੈਸ਼ਨ ਰਿਟੇਲਰ Jeanswest ਆਪਣੇ ਸਾਰੇ ਸਟੋਰ ਬੰਦ ਕਰੇਗਾ। ਇਸ ਬ੍ਰਾਂਡ ਦੀ ਕੰਪਨੀ Harbour Guidance ਦੀਵਾਲੀਆ ਹੋ ਗਈ ਹੈ। ਬ੍ਰਾਂਡ ਦੇ ਆਸਟ੍ਰੇਲੀਆ ਭਰ ’ਚ 90 ਸਟੋਰ ਬੰਦ ਹੋ ਜਾਣਗੇ ਅਤੇ 600 ਤੋਂ ਵੱਧ ਸਟਾਫ਼ ਨੂੰ ਨੌਕਰੀ ਚਲੀ ਜਾਵੇਗੀ। ਇਸ ਤੋਂ ਪਹਿਲਾਂ ਵੀ 2020 ’ਚ ਕੰਪਨੀ ਦੀਵਾਲੀਆ ਹੋ ਗਈ ਸੀ ਅਤੇ ਇਸ ਨੂੰ ਮੁੜ ਖੜ੍ਹਾ ਕੀਤਾ ਗਿਆ ਸੀ, ਪਰ ਹੁਣ ਪ੍ਰਸ਼ਾਸਕਾਂ ਦਾ ਕਹਿਣਾ ਹੈ ਕਿ ਵਪਾਰ ਲਈ ਹਾਲਾਤ ਬਹੁਤ ਸਖ਼ਤ ਹੋ ਗਏ ਹਨ। ਹਾਲਾਂਕਿ ਆਨਲਾਈਨ ਸਟੋਰ ਬਾਰੇ ਅਜੇ ਹਾਲਾਤ ਸਪੱਸ਼ਟ ਨਹੀਂ ਹਨ।
ਮਸ਼ਹੂਰ ਫ਼ੈਸ਼ਨ ਰਿਟੇਲਰ Jeanswest ਦੇ ਸਟੋਰ ਹੋਣਗੇ ਬੰਦ, 600 ਲੋਕਾਂ ਜਾਏਗੀ ਨੌਕਰੀ
