ਮੈਲਬਰਨ : ਆਸਟ੍ਰੇਲੀਆ ਦੀਆਂ ਸਟੇਟਾਂ ਅੰਦਰ ਪ੍ਰਵਾਸ ਦੇ ਨਵੇਂ ਅੰਕੜਿਆਂ ਅਨੁਸਾਰ ਅਗਲੇ ਸਾਲ ਨਿਊ ਸਾਊਥ ਵੇਲਜ਼ (NSW) ਦੇ ਲਗਭਗ 24,300 ਲੋਕਾਂ ਦੇ ਹੋਰਨਾਂ ਸਟੇਟਾਂ ’ਚ ਚਲੇ ਜਾਣ ਦੀ ਸੰਭਾਵਨਾ ਹੈ, ਜਿਨ੍ਹਾਂ ਵਿੱਚੋਂ ਕਈਆਂ ਦੇ ਕੁਈਨਜ਼ਲੈਂਡ ਜਾਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਹ ਇੱਕ ਵੱਡੇ ਰੁਝਾਨ ਦਾ ਹਿੱਸਾ ਹੈ, ਜਿਸ ਵਿੱਚ NSW ਨੇ ਅਗਲੇ ਤਿੰਨ ਸਾਲਾਂ ਵਿੱਚ 115,300 ਵਸਨੀਕਾਂ ਨੂੰ ਗੁਆਉਣ ਦਾ ਅਨੁਮਾਨ ਲਗਾਇਆ ਹੈ।
ਸਿਡਨੀ ਵਿਚ ਰਹਿਣ ਦੀ ਉੱਚ ਲਾਗਤ, ਖ਼ਾਸਕਰ ਜਦੋਂ ਰਿਹਾਇਸ਼ ਦੀ ਗੱਲ ਆਉਂਦੀ ਹੈ, ਇਸ ਪ੍ਰਵਾਸ ਦਾ ਇਕ ਵੱਡਾ ਕਾਰਕ ਹੈ। ਸਿਡਨੀ ਵਿਚ ਘਰ ਦੀ ਔਸਤ ਕੀਮਤ 1.425 ਮਿਲੀਅਨ ਡਾਲਰ ਤੋਂ ਵੱਧ ਹੈ, ਜਦੋਂ ਕਿ ਮੈਲਬਰਨ ਵਿਚ ਇਹ 892,000 ਡਾਲਰ ਹੈ।
ਦੂਜੇ ਪਾਸੇ, ਕੁਈਨਜ਼ਲੈਂਡ ਵਿੱਚ ਹੋਰਨਾਂ ਸਟੇਟਾਂ ਤੋਂ ਅਗਲੇ ਤਿੰਨ ਸਾਲਾਂ ਵਿੱਚ 110,500 ਨਵੇਂ ਲੋਕਾਂ ਦੇ ਆ ਕੇ ਵਸਣ ਦੀ ਉਮੀਦ ਹੈ। ਵਿਕਟੋਰੀਆ ਅਤੇ ਵੈਸਟਰਨ ਆਸਟ੍ਰੇਲੀਆ ਵਰਗੇ ਹੋਰ ਸਟੇਟਾਂ ਵਿੱਚ ਵੀ ਆਬਾਦੀ ਵਿੱਚ ਵਾਧਾ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਜਦਕਿ ਸਾਊਥ ਆਸਟ੍ਰੇਲੀਆ ’ਚ 2900 ਅਤੇ ਸਤਵਾਨੀਆ ’ਚ 700 ਲੋਕਾਂ ਦੇ ਦੂਜੇ ਸਟੇਟਾਂ ’ਚ ਜਾਣ ਦੀ ਉਮੀਦ ਹੈ।