ਆਸਟ੍ਰੇਲੀਆ : ਫ਼ੈਡਰਲ ਚੋਣਾਂ ਦੀ ਦੌੜ ’ਚ ਦੋ ਪਾਰਟੀਆਂ ਵਿਚਕਾਰ ਫਸਵਾਂ ਮੁਕਾਬਲਾ, ਜਾਣੋ ਕੀ ਕਹਿ ਰਹੇ ਨੇ ਸਰਵੇਖਣ

ਮੈਲਬਰਨ : ਆਸਟ੍ਰੇਲੀਆ ’ਚ ਫ਼ੈਡਰਲ ਚੋਣ ’ਚ ਡੇਢ ਕੁ ਮਹੀਨਾ ਹੀ ਰਹਿ ਗਿਆ ਹੈ, ਪਰ ਇਸ ਦੌੜ ’ਚ ਸਥਿਤੀ ਅਜੇ ਤਕ ਅਣਕਿਆਸੀ ਬਣੀ ਹੋਈ ਹੈ। ਜਿੱਥੇ ਜਨਵਰੀ-ਫਰਵਰੀ ਵਿੱਚ, Coalition ਇਸ ਦੌੜ ’ਚ ਅਕਸਰ ਥੋੜ੍ਹਾ ਜਿਹਾ (Roy Morgan, Newspoll ਦੇ ਸਰਵੇ ਅਨੁਸਾਰ 51-49 ਅਤੇ 50.5-49.5 ਨਾਲ) ਅੱਗੇ ਸੀ, ਉਥੇ ਮਾਰਚ ਦੇ ਅੰਕੜੇ ਲੇਬਰ ਪਾਰਟੀ ਵੱਲ ਲੋਕਾਂ ਦੇ ਵਾਪਸ ਝੁਕਣ ਦਾ ਸੰਕੇਤ ਦੇ ਰਹੇ ਹਨ, ਜੋ ਸੰਭਵ ਤੌਰ ’ਤੇ ਬਿਜਲੀ ਦੇ ਬਿੱਲਾਂ ’ਚ ਛੋਟਾਂ ਜਾਂ ਆਲਮੀ ਘਟਨਾਵਾਂ ਵਰਗੀਆਂ ਨੀਤੀਗਤ ਘੋਸ਼ਣਾਵਾਂ ਨਾਲ ਜੁੜੇ ਹੋਏ ਹਨ।

ਤਾਜ਼ਾ ਅੰਕੜਿਆਂ ਅਨੁਸਾਰ, ਲੇਬਰ ਪਾਰਟੀ ਨੇ ਹਾਲ ਹੀ ਵਿੱਚ ਆਏ Roy Morgan (53%) ਅਤੇ Newspoll (51%) ਦੇ ਨਤੀਜਿਆਂ ਵਿੱਚ ਥੋੜ੍ਹੀ ਜਿਹੀ ਲੀਡ ਬਣਾ ਲਈ ਹੈ। ਹਾਲਾਂਕਿ ਇਹ ਲੀਡ ਦੋ ਪਾਰਟੀਆਂ ਦੇ ਮਾਮਲੇ ’ਚ ਹੈ।

ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਮੁੱਖ ਮੁੱਦਿਆਂ ਵਿੱਚ ਰਹਿਣ-ਸਹਿਣ ਦੀ ਲਾਗਤ, ਬਿਜਲੀ ਨੀਤੀ ਅਤੇ ਇਮੀਗ੍ਰੇਸ਼ਨ ਸ਼ਾਮਲ ਹਨ। Coalition ਦੀਆਂ ਪ੍ਰਸਤਾਵਿਤ ਜਨਤਕ ਸੇਵਾਵਾਂ ਵਿੱਚ ਕਟੌਤੀ ਅਤੇ ਇਮੀਗ੍ਰੇਸ਼ਨ ਰੁਖ ਵਿਵਾਦ ਦੇ ਕੇਂਦਰ ਬਿੰਦੂ ਬਣੇ ਹੋਏ ਹਨ।