ਮੈਲਬਰਨ : ਆਸਟ੍ਰੇਲੀਆ ’ਚ 17 ਤੋਂ 23 ਮਾਰਚ ਤੱਕ ਮਨਾਏ ਗਏ Harmony Week ਦੌਰਾਨ ਦੌਰਾਨ ਦੇਸ਼ ਭਰ ’ਚ ਵੱਖ-ਵੱਖ ਥਾਵਾਂ ’ਤੇ ਕਲਚਰਲ ਪ੍ਰੋਗਰਾਮ ਕਰਵਾਏ ਗਏ ਅਤੇ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੇ ਮਲਟੀ-ਕਲਚਰਲ ਪ੍ਰੋਗਰਾਮਾਂ ’ਚ ਹਿੱਸਾ ਲਿਆ ਸੀ। ਇਸ ਮੌਕੇ ਸਿਆਸਤ ਤੇ ਸੱਭਿਆਚਾਰ ਦਾ ਸੁਮੇਲ ਵੀ ਉਦੋਂ ਵੇਖਣ ਨੂੰ ਮਿਲਿਆ ਜਦੋਂ ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ ਦੇ ਅਰਾਰੈਟ ਟਾਊਨ ’ਚ ਪਹਿਲੀ ਪੰਜਾਬਣ ਕੌਂਸਲਰ ਤਲਵਿੰਦਰ ਕੌਰ ਨੇ ਗਿੱਧਾ ਟੀਮ ਦੀ ਅਗਵਾਈ ਕੀਤੀ।
ਇਸ ਬਾਬਤ ਤਲਵਿੰਦਰ ਕੌਰ ਨੇ ਦੱਸਿਆ ਛੋਟੇ ਜਿਹੇ ਟਾਊਨ ’ਚ ਪੰਜਾਬੀ ਵਸੋਂ ਬਹੁਤ ਘੱਟ ਹੋਣ ਦੇ ਬਾਵਜੂਦ ਉਨ੍ਹਾਂ ਨੇ ਕੁੱਝ ਕੁੜੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੁੜਨ ਵਾਸਤੇ ਪ੍ਰੇਰਤ ਕੀਤਾ ਸੀ। ਜਿਸ ਪਿੱਛੋਂ “ਅਰਾਰੈਟ ਪੰਜਾਬੀ ਗਰਲਜ਼ ਗਰੁੱਪ” ਬਣਾਇਆ ਗਿਆ ਸੀ ਅਤੇ ਐਤਕੀਂ ਪਹਿਲੀ ਵਾਰ ਪ੍ਰੋਗਰਾਮ ’ਚ ਹਿੱਸਾ ਲੈ ਕੇ ਗਿੱਧੇ ਦੀ ਪੇਸ਼ਕਾਰੀ ਕੀਤੀ ਸੀ। ਜਿਸ ਵਿੱਚ ਸੁਖਵਿੰਦਰ ਕੌਰ, ਮਿਨਾਕਸ਼ੀ, ਹਰਨੂਰ ਕੌਰ, ਰੀਟਾ, ਪਰਨੀਤ ਕੌਰ, ਕੈਥਰੀਨ, ਪ੍ਰਭਜੋਤ ਕੌਰ,ਤਲਵਿੰਦਰ ਕੌਰ (Teli, Councillor), ਸੋਨੀਆ, ਸੁਖਪ੍ਰੀਤ ਕੌਰ, ਗੁਰਵਿੰਦਰ ਕੌਰ ਨੇ ਹਿੱਸਾ ਲਿਆ ਸੀ, ਜਿਸ ਨੂੰ ਲੋਕਾਂ ਬਹੁਤ ਸਲਾਹਿਆ ਸੀ।