ਕੁਈਨਜ਼ਲੈਂਡ ਦੀ ਮੁਫ਼ਤ ਸੁਪਰਮਾਰਕੀਟ ਲੜੀ ਨੇ ਆਪਣਾ ਤੀਜਾ ਸਟੋਰ ਖੋਲ੍ਹਿਆ

ਮੈਲਬਰਨ : ਕੁਈਨਜ਼ਲੈਂਡ ਦੀ ਪਹਿਲੀ ਮੁਫ਼ਤ ਸੁਪਰਮਾਰਕੀਟ ਲੜੀ, Serving Our People, ਨੇ ਸਟੇਟ ’ਚ ਆਪਣੀ ਤੀਜੀ ਸੁਪਰਮਾਰਕੀਟ Beenleigh ’ਚ ਖੋਲ੍ਹੀ ਹੈ। ਇਸ ਸੁਪਰਮਾਰਕੀਟ ਦਾ ਮੰਤਵ ਮਹਿੰਗਾਈ ਦੇ ਦੌਰ ’ਚ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨਾ ਹੈ। ਸੁਪਰਮਾਰਕੀਟ ਦੀਆਂ ਸ਼ੈਲਫ਼ਾਂ ’ਤੇ ਤਾਜ਼ਾ ਫੱਲ ਅਤੇ ਸਬਜ਼ੀਆਂ, ਜੰਮੇ ਹੋਏ ਭੋਜਨ, ਮੀਟ, ਘਰੇਲੂ ਚੀਜ਼ਾਂ ਆਦਿ ਹਨ। ਸੰਸਥਾਪਕ Yas Matbouly ਨੇ ਦਸਿਆ ਕਿ ਲੋਕ ਹਫ਼ਤੇ ’ਚ ਇੱਕ ਵਾਰੀ 15 ਚੀਜ਼ਾਂ ਮੁਫ਼ਤ ’ਚ ਘਰ ਲੈ ਕੇ ਜਾ ਸਕਦੇ ਹਨ। ਇਹ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤਕ ਖੁੱਲ੍ਹੀ ਰਹਿੰਦੀ ਹੈ। ਚੈਰਿਟੀ ਦੇ ਦੋ ਹੋਰ ਸਟੋਰ Mermaid Beach ਅਤੇ Logan ’ਚ ਵੀ ਹਨ। 5000 ਲੋਕ ਇਸ ਦਾ ਲਾਭ ਲੈ ਰਹੇ ਹਨ। ਖ਼ਾਸ ਕਰ ਕੇ Cyclone Alfred ਤੋਂ ਬਾਅਦ ਇਹ ਸੁਪਰਮਾਰਕੀਟ ਲੋਕਾਂ ਲਈ ਮਦਦਗਾਰ ਸਾਬਤ ਹੋ ਰਹੀ ਹੈ।