ਮੈਲਬਰਨ : ਵਿਕਟੋਰੀਆ ਦੀ ਸੁਪਰੀਮ ਕੋਰਟ ਨੇ Origin Energy ਨੂੰ 17.6 ਮਿਲੀਅਨ ਡਾਲਰ ਦਾ ਭਾਰੀ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ, ਜਿਸ ਨਾਲ ਲਗਭਗ 670,000 ਗੈਸ ਅਤੇ ਬਿਜਲੀ ਗਾਹਕ ਪ੍ਰਭਾਵਿਤ ਹੋਣਗੇ। ਇਹ ਜੁਰਮਾਨਾ ਵਿਕਟੋਰੀਆ ਦੇ ਊਰਜਾ ਨਿਯਮਾਂ ਦੀ ਉਲੰਘਣਾ ਲਈ ਲਗਾਇਆ ਗਿਆ ਹੈ। ਦਸੰਬਰ 2021 ਅਤੇ ਮਈ 2023 ਦੇ ਵਿਚਕਾਰ ਹੋਈਆਂ ਉਲੰਘਣਾਵਾਂ ਵਿੱਚ 655,000 ਤੋਂ ਵੱਧ ਗਾਹਕਾਂ ਨੂੰ ਢੁਕਵੀਂ ‘ਸਰਬੋਤਮ ਪੇਸ਼ਕਸ਼’ ਸੰਦੇਸ਼ ਪ੍ਰਦਾਨ ਕਰਨ ਵਿੱਚ ਅਸਫਲ ਰਹਿਣਾ, ਭੁਗਤਾਨ ਦੀਆਂ ਮੁਸ਼ਕਲਾਂ ਵਾਲੇ 6,800 ਗਾਹਕਾਂ ਲਈ ਨਾਕਾਫੀ ਸਹਾਇਤਾ, 78 ਗਾਹਕਾਂ ਤੋਂ ਵੱਧ ਚਾਰਜ ਲੈਣਾ ਅਤੇ ਲਾਈਫ ਸਪੋਰਟ ਪ੍ਰਾਪਤ ਕਰ ਰਹੇ 10 ਗਾਹਕਾਂ ਬਾਰੇ ਜਾਣਕਾਰੀ ਬਣਾਈ ਰੱਖਣ ਵਿੱਚ ਅਸਫਲ ਰਹਿਣਾ ਸ਼ਾਮਲ ਹੈ। Origin ਦੇ ਜਨਰਲ ਮੈਨੇਜਰ Jon Briskin ਨੇ ਇਨ੍ਹਾਂ ਉਲੰਘਣਾਵਾਂ ਲਈ ਮੁਆਫ਼ੀ ਮੰਗੀ ਹੈ ਅਤੇ ਕਿਹਾ ਕਿ ਇਸ ਹੁਕਮ ਨੂੰ ਚੁਨੌਤੀ ਦੇਣ ਦੀ ਯੋਜਨਾ ਨਹੀਂ ਹੈ।
ਨਿਯਮਾਂ ਦੀ ਉਲੰਘਣਾ ਲਈ Origin Energy ’ਤੇ ਲਗਿਆ 17.6 ਮਿਲੀਅਨ ਡਾਲਰ ਦਾ ਭਾਰੀ ਜੁਰਮਾਨਾ
