ਅਮਰੀਕੀ ਤਕਨੀਕੀ ਕੰਪਨੀਆਂ ਨੇ Trump ਕੋਲ ਆਸਟ੍ਰੇਲੀਆ ਸਰਕਾਰ ਦੀ ਸ਼ਿਕਾਇਤ ਲਗਾਈ, ‘ਟਰੇਡ ਜੰਗ’ ’ਚ ਖੁੱਲ੍ਹ ਸਕਦੈ ਨਵਾਂ ਮੋਰਚਾ

ਮੈਲਬਰਨ : ਆਸਟ੍ਰੇਲੀਆ ’ਚ ਸੋਸ਼ਲ ਮੀਡੀਆ ਅਤੇ ਸਟ੍ਰੀਮਿੰਗ ਸੇਵਾਵਾਂ ’ਤੇ ਸਖ਼ਤ ਨਿਯਮ ਲਗਾਉਣ ਤੋਂ ਨਾਰਾਜ਼ ਫ਼ੇਸਬੁੱਕ ਅਤੇ X ਵਰਗੀਆਂ ਤਕਨੀਕੀ ਕੰਪਨੀਆਂ ਨੇ ਅਮਰੀਕੀ ਰਾਸ਼ਟਰਪਤੀ Donald Trump ਕੋਲ ਸ਼ਿਕਾਇਤ ਲਗਾਈ ਹੈ।

ਅਮਰੀਕੀ ਤਕਨੀਕੀ ਉਦਯੋਗ ਦੀ ਨੁਮਾਇੰਦਗੀ ਕਰਨ ਵਾਲੇ ਕੰਪਿਊਟਰ ਐਂਡ ਕਮਿਊਨੀਕੇਸ਼ਨ ਇੰਡਸਟਰੀ ਐਸੋਸੀਏਸ਼ਨ (CCIA) ਨੇ ਨੇ ਵ੍ਹਾਈਟ ਹਾਊਸ ਨੂੰ ਰਸਮੀ ਤੌਰ ’ਤੇ ਜਮ੍ਹਾਂ ਕਰਵਾਈ ਸ਼ਿਕਾਇਤ ’ਚ ਆਸਟ੍ਰੇਲੀਆ ਦੀ ਯੋਜਨਾਬੱਧ ‘ਨਿਊਜ਼ ਸੌਦੇਬਾਜ਼ੀ ਪ੍ਰੋਤਸਾਹਨ’ ਯੋਜਨਾ ਬਾਰੇ ਸ਼ਿਕਾਇਤ ਕੀਤੀ ਗਈ ਹੈ, ਜਿਸ ਵਿਚ ਵੱਡੀਆਂ ਤਕਨੀਕੀ ਕੰਪਨੀਆਂ ਨੂੰ ਨਿਊਜ਼ ਸਮੱਗਰੀ ਦੀ ਵਰਤੋਂ ਕਰਨ ਲਈ ਭੁਗਤਾਨ ਕਰਨਾ ਪਏਗਾ।

CCIA ਦੀ ਦਲੀਲ ਹੈ ਕਿ ਇਹ ਯੋਜਨਾ ਇੱਕ ‘ਜ਼ਬਰਦਸਤੀ ਅਤੇ ਪੱਖਪਾਤੀ ਟੈਕਸ’ ਹੈ ਜੋ ਅਮਰੀਕੀ ਤਕਨੀਕੀ ਕੰਪਨੀਆਂ ਨੂੰ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਉਂਦੀ ਹੈ। ਉਹ ਅਮਰੀਕੀ ਸਟ੍ਰੀਮਿੰਗ ਸੇਵਾਵਾਂ ਲਈ ਪ੍ਰਸਤਾਵਿਤ ਸਥਾਨਕ ਸਮੱਗਰੀ ਕੋਟੇ ’ਤੇ ਵੀ ਇਤਰਾਜ਼ ਕਰਦੇ ਹਨ, ਜੋ ਨੈੱਟਫਲਿਕਸ ਵਰਗੀਆਂ ਕੰਪਨੀਆਂ ਨੂੰ ਆਸਟ੍ਰੇਲੀਆਈ ਪ੍ਰੋਡਕਸ਼ਨਾਂ ਨੂੰ ਫੰਡ ਦੇਣ ਲਈ ਮਜਬੂਰ ਕਰੇਗਾ। ਟਰੰਪ ਪ੍ਰਸ਼ਾਸਨ ਇਸ ਸਮੇਂ ਆਪਣੀ ਵਪਾਰ ਨੀਤੀ ਦੀ ਸਮੀਖਿਆ ਕਰ ਰਿਹਾ ਹੈ ਅਤੇ Trump ਦੀ ਪੇਸ਼ਕਸ਼ ਵਪਾਰ ਯੁੱਧ ਵਿਚ ਇਕ ਨਵਾਂ ਮੋਰਚਾ ਖੜ੍ਹਾ ਕਰ ਸਕਦੀ ਹੈ।