ਮੈਲਬਰਨ : ਆਸਟ੍ਰੇਲੀਆ ’ਚ ਪਾਏ ਜਾਣ ਵਾਲੇ ਇੱਕ ਜਾਨਵਰ wombat ਦੇ ਬੱਚੇ ਨੂੰ ਉਸ ਦੀ ਮਾਂ ਤੋਂ ਥੋੜ੍ਹੀ ਦੇਰ ਲਈ ਵੱਖ ਕਰਨ ਵਾਲੀ ਇੱਕ ਸੋਸ਼ਲ ਮੀਡੀਆ ’ਤੇ ਮਸ਼ਹੂਰ ਅਮਰੀਕੀ ਔਰਤ ਨੂੰ ਆਪਣੇ ਇਸ ਕੰਮ ਲਈ ਸਖ਼ਤ ਵਿਰੋਧ ਝੱਲਣ ਤੋਂ ਬਾਅਦ ਵਾਪਸ ਪਰਤਣਾ ਪੈ ਗਿਆ ਹੈ। ਅਮਰੀਕਾ ਦੇ Montana ਦੀ ਵਸਨੀਕ Samantha Strable, ਜਿਸ ਨੂੰ ਸੋਸ਼ਲ ਮੀਡੀਆ ’ਤੇ Sam Jones ਵੱਜੋਂ ਜਾਣਿਆ ਜਾਂਦਾ ਹੈ, ਅੱਜ ਸਵੇਰੇ ਹੀ ਆਸਟ੍ਰੇਲੀਆ ਤੋਂ ਚਲੀ ਗਈ, ਜਿਸ ਦੀ ਪੁਸ਼ਟੀ ਸਰਕਾਰ ਨੇ ਕੀਤੀ। ਭੋਲੇ ਜਾਨਵਰਾਂ ਨੂੰ ਤੜਪਾਉਣ ਲਈ ਉਸ ਦੀ ਸਖ਼ਤ ਨਿੰਦਾ ਹੋ ਰਹੀ ਸੀ ਅਤੇ ਗੱਲ ਸਰਕਾਰ ਤਕ ਪਹੁੰਚ ਗਈ ਸੀ ਜੋ ਉਸ ਦੇ ਟੂਰਿਸਟ ਵੀਜ਼ਾ ਦੀ ਸਮੀਖਿਆ ਕਰ ਰਹੀ ਸੀ। ਪ੍ਰਧਾਨ ਮੰਤਰੀ Anthony Albanese ਨੇ ਵੀ ਉਸ ਦੀ ਨਿੰਦਾ ਕੀਤੀ ਸੀ ਅਤੇ ਕਿਹਾ ਕਿ ‘ਕਮਜ਼ੋਰ ਜਾਨਵਰਾਂ ਦੀ ਬਜਾਏ ਉਹ ਮਗਰਮੱਛ ਦੇ ਬੱਚੇ ’ਤੇ ਆਪਣੀ ਇਹ ਕਾਰਵਾਈ ਅਜ਼ਮਾ ਕੇ ਕਿਉਂ ਨਹੀਂ ਵੇਖਦੀ।’ ਗ੍ਰਹਿ ਮੰਤਰੀ Tony Burke ਨੇ Sam Jones ਦੇ ਆਸਟ੍ਰੇਲੀਆ ਤੋਂ ਚਲੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ, ‘‘ਮੈਨੂੰ ਨਹੀਂ ਲਗਦਾ ਉਹ ਵਾਪਸ ਆਸਟ੍ਰੇਲੀਆ ਕਦੇ ਆਵੇਗੀ।’’
…ਤੇ ਵਿਵਾਦਿਤ ਸੋਸ਼ਲ ਮੀਡੀਆ ਇਨਫ਼ਲੂਐਂਸਰ ਨੂੰ ਪਰਤਣਾ ਪਿਆ ਵਾਪਸ ਅਮਰੀਕਾ, ਜਾਣੋ ਆਸਟ੍ਰੇਲੀਆ ’ਚ ਕਿਉਂ ਹੋ ਰਹੀ ਸੀ ਨਿੰਦਾ
