ਆਸਟ੍ਰੇਲੀਆ ’ਚ ਸਭ ਤੋਂ ਸਖ਼ਤ ‘ਜ਼ਮਾਨਤ ਕਾਨੂੰਨ’ ਪੇਸ਼ ਕਰੇਗੀ ਵਿਕਟੋਰੀਆ ਸਰਕਾਰ, ਗੰਭੀਰ ਅਪਰਾਧ ਕਰਨ ਵਾਲੇ ਨਾਬਾਲਗਾਂ ਦਾ ਜੇਲ੍ਹ ਤੋਂ ਬਾਹਰ ਆਉਣਾ ਹੋਵੇਗਾ ਮੁਸ਼ਕਲ

ਮੈਲਬਰਨ : ਵਿਕਟੋਰੀਆ ਸਰਕਾਰ ਨੇ ਦੇਸ਼ ਵਿੱਚ ‘ਸਭ ਤੋਂ ਸਖਤ ਜ਼ਮਾਨਤ ਕਾਨੂੰਨ’ ਲਿਆਉਣ ਦਾ ਵਾਅਦਾ ਕੀਤਾ ਹੈ, ਜਿਸ ਨਾਲ ਗੰਭੀਰ ਅਪਰਾਧ ਕਰਨ ਵਾਲੇ ਨਾਬਾਲਗ ਅਪਰਾਧੀਆਂ ਲਈ ਜੇਲ੍ਹ ਨੂੰ ਆਖਰੀ ਉਪਾਅ ਵਜੋਂ ਨਹੀਂ ਮੰਨਿਆ ਜਾਵੇਗਾ। ਨਵੇਂ ਕਾਨੂੰਨ ’ਚ ਭਾਈਚਾਰਕ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਗਈ ਹੈ। ਪ੍ਰੀਮੀਅਰ Jacinta Allan ਨੇ ਤਬਦੀਲੀਆਂ ਦਾ ਐਲਾਨ ਕੀਤਾ, ਜਿਸ ਦਾ ਉਦੇਸ਼ ਦੁਬਾਰਾ ਅਪਰਾਧ ਕਰਨ ਵਾਲਿਆਂ ਨੂੰ ਰੋਕਣਾ ਅਤੇ ਗੰਭੀਰ ਅਪਰਾਧਾਂ ਦੇ ਅਪਰਾਧੀਆਂ ਨੂੰ ਖੁੱਲ੍ਹਾ ਘੁੰਮਣ ਤੋਂ ਰੋਕਣਾ ਹੈ।

ਮੁੱਖ ਤਬਦੀਲੀਆਂ ’ਚ ਮੀਸ਼ੈਤੀ ਨਾਂ ਦੇ ਵੱਡੇ ਚਾਕੂ ਜਾਇਜ਼ ਵਰਤੋਂ ਨੂੰ ਛੱਡ ਕੇ ਪਾਬੰਦੀਸ਼ੁਦਾ ਹਥਿਆਰ ਬਣ ਜਾਣਗੇ, ਮੁੜ ਅਪਰਾਧ ਕਰਨ ਵਾਲਿਆਂ ਲਈ ਜ਼ਮਾਨਤ ਪ੍ਰਾਪਤ ਕਰਨਾ ਮੁਸ਼ਕਲ ਬਣਾ ਦਿੱਤਾ ਜਾਵੇਗਾ, ਗੰਭੀਰ ਅਪਰਾਧਾਂ ਦੇ ਦੋਸ਼ੀਆਂ ਨੂੰ ਜ਼ਮਾਨਤ ’ਤੇ ਹੋਣ ਦੌਰਾਨ ਸਖਤ ਸ਼ਰਤਾਂ ਦਾ ਸਾਹਮਣਾ ਕਰਨਾ ਪਵੇਗਾ, ਜਿਸ ਵਿੱਚ ‘ਉੱਚ ਪੱਧਰੀ ਸੰਭਾਵਨਾ’ ਵੀ ਸ਼ਾਮਲ ਹੈ ਕਿ ਉਹ ਮੁੜ ਅਪਰਾਧ ਨਹੀਂ ਕਰਨਗੇ।