ਮੈਲਬਰਨ : ਆਸਟ੍ਰੇਲੀਆ ’ਚ ਔਰਤਾਂ ਅਤੇ ਮਰਦਾਂ ਦੀ ਤਨਖਾਹ ’ਚ ਫ਼ਰਕ ਨੂੰ ਖਤਮ ਕਰਨ ਦੇ ਮਾਮਲੇ ਵਿੱਚ ਤਰੱਕੀ ਦੇ ਬਾਵਜੂਦ, ਪਿਛਲੇ ਸਾਲ 10 ਉਦਯੋਗਾਂ ’ਚ ਇਹ ਪਾੜਾ ਹੋਰ ਵਧ ਗਿਆ। ਮਨੀ ਡਾਟ ਕਾਮ ਵੱਲੋਂ ਕੀਤੀ ਗਈ ਇੱਕ ਖੋਜ ਵਿੱਚ ਲਿੰਗ ਤਨਖਾਹ ਪਾੜੇ ਵਿੱਚ ਸਭ ਤੋਂ ਵੱਧ ਵਾਧੇ ਵਾਲੇ ਉਦਯੋਗ ਸਨ:
1. ਹੋਲਸੇਲ ਟਰੇਡ (1.9٪ ਵਾਧਾ)
2. ਟਰਾਂਸਪੋਰਟ, ਡਾਕ ਅਤੇ ਵੇਅਰਹਾਊਸਿੰਗ (1.4٪ ਵਾਧਾ)
3. ਸੂਚਨਾ ਮੀਡੀਆ ਅਤੇ ਦੂਰਸੰਚਾਰ (1.3٪ ਵਾਧਾ)
4. ਸਿਹਤ ਸੰਭਾਲ ਅਤੇ ਸਮਾਜਿਕ ਸਹਾਇਤਾ (1٪ ਵਾਧਾ)
5. ਫ਼ਾਈਨੈਂਸ਼ੀਅਲ ਅਤੇ ਇੰਸ਼ੋਰੈਂਸ ਸੇਵਾਵਾਂ (1٪ ਵਾਧਾ)
6. ਕਲਾ ਅਤੇ ਮਨੋਰੰਜਨ ਸੇਵਾਵਾਂ (0.9٪ ਵਾਧਾ)
7. ਰਿਹਾਇਸ਼ ਅਤੇ ਭੋਜਨ ਸੇਵਾਵਾਂ (ਥੋੜ੍ਹਾ ਜਿਹਾ ਵਾਧਾ)
8. ਬਿਜਲੀ, ਗੈਸ, ਪਾਣੀ ਅਤੇ ਰਹਿੰਦ-ਖੂੰਹਦ ਸੇਵਾਵਾਂ (0.6٪ ਵਾਧਾ)
9. ਰੈਂਟਲ, ਹਾਏਰਿੰਗ ਅਤੇ ਰੀਅਲ ਅਸਟੇਟ ਸੇਵਾਵਾਂ (0.2٪ ਵਾਧਾ)
10. ਐਡਮਿਨੀਸਟ੍ਰੇਟਿਵ ਅਤੇ ਸਪੋਰਟ ਸੇਵਾਵਾਂ (0.3٪ ਵਾਧਾ)
ਖੋਜ ਸੁਝਾਅ ਦਿੰਦੀ ਹੈ ਕਿ ਜੇ ਮੌਜੂਦਾ ਤਨਖਾਹ ਵਾਧੇ ਦੇ ਰੁਝਾਨ ਜਾਰੀ ਰਹਿੰਦੇ ਹਨ ਤਾਂ ਆਸਟ੍ਰੇਲੀਆ ਅਜੇ ਵੀ 2036 ਤੱਕ ਆਪਣੇ ਲਿੰਗ ਤਨਖਾਹ ਅੰਤਰ ਨੂੰ ਖਤਮ ਕਰ ਸਕਦਾ ਹੈ। ਹਾਲਾਂਕਿ, ਮਾਹਰ ਸਾਰੇ ਉਦਯੋਗਾਂ ਅਤੇ ਕੰਮਕਾਜ ਦੇ ਸਥਾਨਾਂ ਵਿੱਚ ਸਾਰਥਕ ਤਬਦੀਲੀ ਲਿਆਉਣ ਲਈ ਚੱਲ ਰਹੀ ਗੱਲਬਾਤ ਅਤੇ ਕਾਰਵਾਈ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹਨ।