ਮੈਲਬਰਨ ਦੇ ਮਸ਼ਹੂਰ ਸ਼ਾਪਿੰਗ ਸੈਂਟਰ ’ਚ 17 ਸਾਲਾਂ ਦੀ ਕੁੜੀ ਚਾਕੂਬਾਜ਼ੀ ਦੇ ਜੁਰਮ ’ਚ ਗ੍ਰਿਫ਼ਤਾਰ

ਮੈਲਬਰਨ : 17 ਸਾਲਾਂ ਦੀ ਇੱਕ ਕੁੜੀ ਨੂੰ ਮੈਲਬਰਨ ਦੇ ਮਸ਼ਹੂਰ Pacific Epping ਸ਼ਾਪਿੰਗ ਸੈਂਟਰ ’ਚ ਕਥਿਤ ਤੌਰ ’ਤੇ ਦੋ ਵਿਅਕਤੀਆਂ ਨੂੰ ਚਾਕੂ ਮਾਰਨ ਦੇ ਜੁਰਮ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁੜੀ ਨੇ ਬੀਤੀ ਰਾਤ 9:20 ਵਜੇ ਸ਼ਾਪਿੰਗ ਸੈਂਟਰ ’ਚ ਤਿੰਨ ਕੁੜੀਆਂ ਦਾ ਝਗੜਾ ਹੋ ਗਿਆ। ਇੱਕ ਕੁੜੀ ਦੋ ਹੋਰ ਕੁੜੀਆਂ ਦਾ ਪਿੱਛਾ ਕਰ ਰਹੀ ਸੀ ਜਿਨ੍ਹਾਂ ’ਚੋਂ ਇੱਕ 14 ਸਾਲ ਦੀ ਕੁੜੀ ਨੂੰ ਉਸ ਨੇ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ 19 ਸਾਲ ਦੇ ਸਿਕਿਉਰਿਟੀ ਗਾਰਡ ਨੂੰ ਵੀ ਕੁੜੀ ਨੇ ਢਿੱਡ ’ਚ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ, ਜੋ ਅਜੇ ਵੀ ਹਸਪਤਾਲ ’ਚ ਜ਼ੇਰੇ ਇਲਾਜ ਹੈ। ਸਿਕਿਉਰਿਟੀ ਗਾਰਡ Lalor ਦਾ ਵਸਨੀਕ ਹੈ। ਮੁਲਜ਼ਮ ਕੁੜੀ ਨੂੰ Whittlesea ਇਲਾਕੇ ਦੇ ਇੱਕ ਘਰ ’ਚੋਂ ਗ੍ਰਿਫ਼ਤਾਰ ਕੀਤਾ। ਉਸ ਨੂੰ ਬੱਚਿਆਂ ਦੀ ਅਦਾਲਤ ’ਚ ਗ੍ਰਿਫ਼ਤਾਰ ਕੀਤਾ ਜਾਵੇਗਾ।