Trump ਅਤੇ Zelenskyy ਵਿਚਕਾਰ ਤਿੱਖੀ ਬਹਿਸ ਮਗਰੋਂ ਆਸਟ੍ਰੇਲੀਆ ਅਤੇ ਯੂਰਪੀ ਦੇਸ਼ ਯੂਕਰੇਨ ਦੇ ਸਮਰਥਨ ’ਚ ਆਏ

ਮੈਲਬਰਨ : ਅਮਰੀਕੀ ਰਾਸ਼ਟਰਪਤੀ Donald Trump ਅਤੇ ਯੂਕਰੇਨ ਦੇ ਰਾਸ਼ਟਰਪਤੀ Volodymyr Zelenskyy ਵਿਚਾਲੇ ਤਿੱਖੀ ਬਹਿਸ ਮਗਰੋਂ ਦੋਵਾਂ ਦੇਸ਼ਾਂ ਦੇ ਸਬੰਧ ਵਿਗੜਦੇ ਨਜ਼ਰ ਆ ਰਹੇ ਹਨ। ਇਹ ਤਣਾਅਪੂਰਨ ਗੱਲਬਾਤ Trump ਅਤੇ ਉਪ ਰਾਸ਼ਟਰਪਤੀ JD Vance ਵੱਲੋਂ ਸ਼ੁਰੂ ਕੀਤੀ ਗਈ ਸੀ, ਜਿਨ੍ਹਾਂ ਨੇ ਜ਼ੇਲੈਂਸਕੀ ’ਤੇ ਅਮਰੀਕੀ ਸਮਰਥਨ ਲਈ ਲੋੜੀਂਦੀ ਸ਼ੁਕਰਗੁਜ਼ਾਰੀ ਨਾ ਦਿਖਾਉਣ ਅਤੇ ਸ਼ਾਂਤੀ ਸਮਝੌਤੇ ਦੇ ਰਾਹ ਵਿੱਚ ਖੜ੍ਹੇ ਹੋਣ ਦਾ ਦੋਸ਼ ਲਾਇਆ।

ਸੰਭਾਵਿਤ ਸ਼ਾਂਤੀ ਸਮਝੌਤੇ ’ਤੇ ਚਰਚਾ ਕਰਨ ਦੇ ਇਰਾਦੇ ਨਾਲ ਹੋਈ ਬੈਠਕ ਛੇਤੀ ਹੀ ਬਹਿਸਬਾਜ਼ੀ ’ਚ ਬਦਲ ਗਈ, ਜਦੋਂ Trump ਅਤੇ Vance ਨੇ ਆਪਣੀ ਆਵਾਜ਼ ਉੱਚੀ ਕਰ ਲਈ ਅਤੇ Zelenskyy ਨੂੰ ਵ੍ਹਾਈਟ ਹਾਊਸ ਛੱਡਣ ਲਈ ਕਿਹਾ ਗਿਆ। ਯੂਕਰੇਨ ਦੇ ਰਾਸ਼ਟਰਪਤੀ ਯੂਕਰੇਨ ਦੇ ਦੁਰਲੱਭ ਧਰਤੀ ਖਣਿਜਾਂ ਤੱਕ ਅਮਰੀਕਾ ਦੀ ਪਹੁੰਚ ਪ੍ਰਦਾਨ ਕਰਨ ਲਈ ਯੋਜਨਾਬੱਧ ਸਮਝੌਤੇ ’ਤੇ ਦਸਤਖਤ ਕੀਤੇ ਬਗੈਰ ਹੀ ਰਵਾਨਾ ਹੋ ਗਏ।

ਇਸ ਘਟਨਾ ਨੇ ਯੂਕਰੇਨ ਨੂੰ ਅਮਰੀਕੀ ਸਹਾਇਤਾ ਦੇ ਭਵਿੱਖ ਬਾਰੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ, Trump ਨੇ ਕਿਹਾ ਕਿ Zelenskyy ਦਾ ਉਦੋਂ ਤੱਕ ਸਵਾਗਤ ਨਹੀਂ ਹੈ ਜਦੋਂ ਤੱਕ ਉਹ ‘ਸ਼ਾਂਤੀ ਲਈ ਤਿਆਰ’ ਨਹੀਂ ਹੁੰਦੇ। ਇਸ ਬੈਠਕ ਦੀ ਅਮਰੀਕਾ ’ਚ ਵਿਆਪਕ ਤੌਰ ’ਤੇ ਆਲੋਚਨਾ ਕੀਤੀ ਗਈ ਹੈ, ਡੈਮੋਕ੍ਰੇਟਸ ਨੇ ਕੂਟਨੀਤਕ ਅਸਫਲਤਾ ਲਈ Trump ਅਤੇ Vance ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ ਕੁਝ ਰਿਪਬਲਿਕਨ ਟਰੰਪ ਦੀਆਂ ਕਾਰਵਾਈਆਂ ਦਾ ਬਚਾਅ ਕਰ ਰਹੇ ਹਨ।

ਆਸਟ੍ਰੇਲੀਆ ਅਤੇ ਯੂਰਪੀ ਦੇਸ਼ਾਂ ਨਾਲ ਯੂਕਰੇਨ ਨਾਲ ਖੜ੍ਹਨ ਦਾ ਐਲਾਨ ਕੀਤਾ

ਆਸਟ੍ਰੇਲੀਆਈ ਪ੍ਰਧਾਨ ਮੰਤਰੀ Anthony Albanese ਨੇ ਇਸ ਦੌਰਾਨ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਦੀ ਯੂਕਰੇਨ ਨਾਲ ਹਮਦਰਦੀ ਹੈ। ਹਾਲਾਂਕਿ ਉਨ੍ਹਾਂ ਨੇ Trump ਅਤੇ Vance ਵੱਲੋਂ ਕੀਤੀਆਂ ਟਿੱਪਣੀਆਂ ’ਤੇ ਕੁੱਝ ਕਹਿਣਾ ਤੋਂ ਇਨਕਾਰ ਕਰ ਦਿੱਤਾ। ਸਨਿਚਰਵਾਰ ਸਵੇਰੇ ਮੀਡੀਆ ਨਾਲ ਗੱਲਬਾਤ ’ਚ ਉਨ੍ਹਾਂ ਕਿਹਾ, ‘‘ਅਸੀਂ ਯੂਕਰੇਨ ਦੇ ਨਾਲ ਉਦੋਂ ਤੱਕ ਖੜ੍ਹੇ ਰਹਾਂਗੇ ਜਦੋਂ ਖੜ੍ਹ ਸਕਦੇ ਹਾਂ, ਕਿਉਂਕਿ ਇਹ ਇਕ ਲੋਕਤੰਤਰੀ ਰਾਸ਼ਟਰ ਬਨਾਮ ਵਲਾਦੀਮੀਰ ਪੁਤਿਨ ਦੀ ਅਗਵਾਈ ਵਾਲੇ ਤਾਨਾਸ਼ਾਹੀ ਸ਼ਾਸਨ ਵਿਚਕਾਰ ਸੰਘਰਸ਼ ਹੈ, ਜਿਸ ਦੇ ਨਾ ਸਿਰਫ ਯੂਕਰੇਨ ’ਤੇ ਬਲਕਿ ਪੂਰੇ ਖੇਤਰ ਵਿਚ ਸਾਮਰਾਜਵਾਦੀ ਇਰਾਦੇ ਹਨ। ਅਸੀਂ ਬੇਸ਼ਕ ਯੂਕਰੇਨ ਵਿਚ ਸ਼ਾਂਤੀ ਦੇਖਣਾ ਚਾਹੁੰਦੇ ਹਾਂ ਅਤੇ ਯੂਕਰੇਨ ਦੇ ਲੋਕ ਵੀ ਇਹੋ ਚਾਹੁੰਦੇ ਹਨ। ਯੂਕਰੇਨ ’ਚ ਸ਼ਾਂਤੀ ਤਾਂ ਹੀ ਆਵੇਗੀ ਜਦੋਂ ਰੂਸ ਇਸ ’ਤੇ ਗ਼ੈਰਕਾਨੂੰਨੀ ਅਤੇ ਅਨੈਤਿਕ ਹਮਲਾ ਬੰਦ ਕਰੇਗਾ।’’

ਯੂਰੋਪੀਅਨ ਲੀਡਰਾਂ ਨੇ ਵੀ ਯੂਕਰੇਨ ਨਾਲ ਖੜ੍ਹੇ ਰਹਿਣ ਦਾ ਐਲਾਨ ਕੀਤਾ। ਫ਼ਰਾਂਸੀਸੀ ਰਾਸ਼ਟਰਪਤੀ Emmanuel Macron ਨੇ ਕਿਹਾ, ‘‘ਰੂਸ ਵਿਰੁਧ ਯੂਕਰੇਨ ਦੀ ਮਦਦ ਕਰਨ ਦਾ ਸਾਡੇ ਸਾਰਿਆਂ ਦਾ ਫੈਸਲਾ ਸਹੀ ਸੀ ਅਤੇ ਅਸੀਂ ਕਰਦੇ ਰਹਾਂਗਾ।