ਮੈਲਬਰਨ : ਸਮੁੰਦਰ ਦੇ ਖ਼ੂਬਸੂਰਤ ਨਜ਼ਾਰਿਆਂ ਲਈ ਮਸ਼ਹੂਰ Gold Coast ਦੇ ਮੇਨ ਬੀਚ ’ਤੇ ਵੀਰਵਾਰ ਸਵੇਰੇ-ਸਵੇਰੇ ਸੈਰ ਕਰ ਰਹੇ ਲੋਕਾਂ ਨੂੰ ਰੇਤ ’ਤੇ ਇਕ ਟਾਰਪੀਡੋ ਦਿਸਣ ਨਾਲ ਦਹਿਸ਼ਤ ਮੱਚ ਗਈ। ਘਬਰਾਏ ਲੋਕਾਂ ਨੇ ਤੁਰੰਤ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਜਿਸ ਨੇ ਲੋਕਾਂ ਨੂੰ ਇਸ ਤੋਂ ਘੱਟੋ-ਘੱਟ 100 ਮੀਟਰ ਦੂਰ ਰਹਿਣ ਦੀ ਚੇਤਾਵਨੀ ਦਿੱਤੀ। ਇਲਾਕੇ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਅਗਲੇ ਨੋਟਿਸ ਤੱਕ ਸਾਰਿਆਂ ਨੂੰ ਮੇਨ ਬੀਚ ’ਤੇ ਆਉਣ ਤੋਂ ਬਚਣ ਦੀ ਅਪੀਲ ਕਰ ਰਹੀ ਹੈ। ਬੰਬ ਦਸਤੇ ਨੇ ਪੁਸ਼ਟੀ ਕੀਤੀ ਕਿ ਇਹ ਚੀਜ਼ ਟਾਰਪੀਡੋ ਹੀ ਹੈ। ਇਹ ਦੀ ਪਛਾਣ ਆਸਟ੍ਰੇਲੀਆ ਡਿਫ਼ੈਂਸ ਫ਼ੋਰਸ (ADF) ਦੇ ਟੋਰਪੀਡੋ ਵੱਜੋਂ ਹੋਈ ਹੈ, ਇਕ ਫੌਜੀ ਟਰੇਨਿੰਗ ਦਾ ਹਿੱਸਾ ਸੀ। ਇਸ ਨੂੰ ਸਿਖਲਾਈ ਦੌਰਾਨ ਦਾਗਿਆ ਗਿਆ ਪਰ ਇਹ ਫਟਿਆ ਨਹੀਂ।
(ਤਸਵੀਰ : 9news)