Jetstar ਨੂੰ ਘੇਰਿਆ IT ਸਮੱਸਿਆ ਨੇ, ਮੁਸਾਫ਼ਰ ਨੂੰ ਹੋਈ ਪ੍ਰੇਸ਼ਾਨੀ

ਮੈਲਬਰਨ : Jetstar ਏਅਰਲਾਈਨ ਦੇ ਮੁਸਾਫ਼ਰਾਂ ਨੂੰ ਅੱਜ ਕੁੱਝ IT ਸਮੱਸਿਆਵਾਂ ਕਾਰਨ ਆਸਟ੍ਰੇਲੀਆ ਭਰ ਦੇ ਹਵਾਈ ਅੱਡਿਆਂ ’ਤੇ ਕਾਫ਼ੀ ਸਮੇਂ ਤਕ ਫ਼ਲਾਈਟਾਂ ਦੀ ਉਡੀਕ ਕਰਨੀ ਪਈ। ਇਸ ਸਸਤੀ ਏਅਰਲਾਈਨ ਨੂੰ ਅੱਜ ਦੁਪਹਿਰ ਆਪਣੇ ਚੈੱਕ-ਇਨ ਅਤੇ ਬੋਰਡਿੰਗ ਪ੍ਰਣਾਲੀਆਂ ਵਿੱਚ IT ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਜਿਸ ਨੇ ਕੁਝ ਉਡਾਣਾਂ ਨੂੰ ਪ੍ਰਭਾਵਤ ਕੀਤਾ।

ਹਾਲਾਂਕਿ ਕੁੱਝ ਦੇਰ ਬਾਅਦ IT ਦਾ ਮੁੱਦਾ ਹੱਲ ਹੋ ਗਿਆ ਹੈ, ਪਰ ਹਵਾਈ ਅੱਡਿਆਂ ’ਤੇ ਕਾਫ਼ੀ ਦੇਰ ਤਕ ਉਡਾਨਾਂ ਆਮ ਵਾਂਗ ਨਹੀਂ ਹੋ ਸਕੀਆਂ। ਏਅਰਲਾਈਨ ਨੇ ਕਿਹਾ ਕਿ ਯਾਤਰੀਆਂ ਲਈ ਆਨਲਾਈਨ ਚੈੱਕ-ਇਨ ਅਜੇ ਵੀ ਉਪਲਬਧ ਹੈ।

X ’ਤੇ Jetstar ਨੇ ਇਕ ਯਾਤਰੀ ਨੂੰ ਕਿਹਾ, ‘‘ਤੁਹਾਨੂੰ ਹੋਈ ਪ੍ਰੇਸ਼ਾਨੀ ਲਈ ਏਅਰਲਾਈਨ ਨੂੰ ਅਫਸੋਸ ਹੈ। ਅਸੀਂ ਇਸ ਸਮੇਂ ਆਪਣੇ ਸਿਸਟਮ ਵਿਚ ਕੁਝ ਤਕਨੀਕੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਾਂ। ਸਾਡੀ ਟੀਮ ਇਸ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਲਈ ਸਖਤ ਮਿਹਨਤ ਕਰ ਰਹੀ ਹੈ ਇਸ ਲਈ ਅਸੀਂ ਇਸ ਦੌਰਾਨ ਤੁਹਾਡੇ ਸਬਰ ਦੀ ਸ਼ਲਾਘਾ ਕਰਦੇ ਹਾਂ।’’