ਮੈਲਬਰਨ : ਤਸਮਾਨੀਆ ਦੇ ਦੂਰ-ਦੁਰਾਡੇ ਸਥਿਤ ਨੌਰਥ-ਵੈਸਟ ਵਿਚ ਇਕ ਬੀਚ ’ਤੇ 150 ਤੋਂ ਵੱਧ ਵ੍ਹੇਲ ਮੱਛੀਆਂ ਫੱਸ ਗਈਆਂ ਹਨ ਜਿਨ੍ਹਾਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਵ੍ਹੇਲ ਮੱਛੀਆਂ ਆਰਥਰ ਨਦੀ ਨੇੜੇ ਮਿਲੀਆਂ ਸਨ, ਜਿਨ੍ਹਾਂ ਵਿਚੋਂ ਲਗਭਗ 90 ਅਜੇ ਵੀ ਜ਼ਿੰਦਾ ਹਨ। ਸੰਭਾਲ ਮਾਹਰ ਅਤੇ ਵੈਟਰਨਰੀ ਡਾਕਟਰ ਉਨ੍ਹਾਂ ਨੂੰ ਸਮੁੰਦਰ ਵਿੱਚ ਵਾਪਸ ਭੇਜਣ ਲਈ ਇੱਕ ਆਪਰੇਸ਼ਨ ਦੀ ਯੋਜਨਾ ਬਣਾ ਰਹੇ ਹਨ। ਤਸਮਾਨੀਆ ਵਿਚ ਵੇਲ੍ਹ ਮੱਛੀਆਂ ਦੇ ਫਸਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਹਾਲ ਹੀ ਦੇ ਸਾਲਾਂ ਵਿਚ ਕਈ ਇੱਥੇ ਅਜਿਹੀਆਂ ਕਈ ਘਟਨਾਵਾਂ ਵੇਖੀਆਂ ਗਈਆਂ ਹਨ, ਜਿਸ ਵਿਚ 2020 ਵਿਚ ਰਿਕਾਰਡ 500 ਪਾਇਲਟ ਵ੍ਹੇਲ ਸ਼ਾਮਲ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਜੰਗਲਾਂ ਦੀ ਅੱਗ ਅਤੇ ਸੀਮਤ ਪਹੁੰਚ ਕਾਰਨ ਇਸ ਥਾਂ ਵਲ ਜਾਣ ਤੋਂ ਬਚਣ ਲਈ ਕਿਹਾ ਹੈ।
ਤਸਮਾਨੀਆ ਦੇ ਸਮੁੰਦਰੀ ਕੰਢੇ ’ਤੇ ਫਸੀਆਂ 150 ਵੇਲ੍ਹ ਮੱਛੀਆਂ, 60 ਤੋਂ ਵੱਧ ਦੀ ਮੌਤ, ਬਾਕੀਆਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਜਾਰੀ
