ਮੈਲਬਰਨ : ਘਰਾਂ ਦੀਆਂ ਕੀਮਤਾਂ ਬਾਰੇ Domain ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਆਸਟ੍ਰੇਲੀਆ ਦੇ ਸਿਰਫ 12 ਕੈਪੀਟਲ ਸਿਟੀਜ਼ ਦੇ ਸਬਅਰਬ ਅਜਿਹੇ ਰਹਿ ਗਏ ਹਨ ਜਿਨ੍ਹਾਂ ਵਿੱਚ ਔਸਤਨ ਮਕਾਨ ਦੀ ਕੀਮਤ 500,000 ਡਾਲਰ ਜਾਂ ਇਸ ਤੋਂ ਘੱਟ ਹੈ। ਐਡੀਲੇਡ ਅਤੇ ਪਰਥ ਕੋਲ ਸਭ ਤੋਂ ਸਸਤੇ ਬਦਲ ਹਨ, ਜਦੋਂ ਕਿ ਮੈਲਬਰਨ ’ਚ ਘਟ ਰਹੀਆਂ ਘਰਾਂ ਦੀਆਂ ਕੀਮਤਾਂ ਨੇ ਇਸ ਦੇ ਕੁਝ ਸਬਅਰਬਾਂ ਨੂੰ ਵਧੇਰੇ ਕਿਫਾਇਤੀ ਬਣਾ ਦਿੱਤਾ ਹੈ। ਉਦਾਹਰਣ ਵਜੋਂ, ਮੈਲਬਰਨ ਦੇ Melton ਸਬਅਰਬ ਵਿੱਚ, 465,000 ਡਾਲਰ ਦੀ ਔਸਤ ਕੀਮਤ ’ਚ ਇੱਕ ਛੋਟਾ ਜਿਹਾ ਘਰ ਜਾਂ ਟਾਊਨਹਾਊਸ ਖਰੀਦਿਆ ਜਾ ਸਕਦਾ ਹੈ।
ਹੋਰ ਕਿਫਾਇਤੀ ਸਰਅਰਬਾਂ ਵਿੱਚ ਐਡੀਲੇਡ ਦਾ Elizabeth North ਸ਼ਾਮਲ ਹੈ, ਜਿੱਥੇ ਦੀ ਔਸਤਨ ਮਕਾਨ ਕੀਮਤ 451,000 ਡਾਲਰ ਹੈ, ਅਤੇ ਬ੍ਰਿਸਬੇਨ ਵਿੱਚ Woodridge, ਜਿੱਥੇ ਔਸਤਨ ਮਕਾਨ ਦੀ ਕੀਮਤ 495,000 ਡਾਲਰ ਹੈ। ਹਾਲਾਂਕਿ, ਬ੍ਰਿਸਬੇਨ ਵਿੱਚ, 500,000 ਦਾ ਬਜਟ ਸਿਰਫ ਇੱਕ ਟਾਊਨਹਾਊਸ ਖਰੀਦ ਸਕਦਾ ਹੈ, ਇੱਕ ਸਟੈਂਡਅਲੋਨ ਘਰ ਨਹੀਂ। ਅਜੇ ਤਕ ਕਿਫਾਇਤੀ ਹੋਣ ਦੇ ਬਾਵਜੂਦ, ਇਨ੍ਹਾਂ ਸਬਅਰਬਾਂ ’ਚ ਕੀਮਤਾਂ ਵਿੱਚ ਵਾਧਾ ਹੋਣ ਦੀ ਉਮੀਦ ਹੈ, ਕੁਝ ਏਜੰਟਾਂ ਨੇ ਅਗਲੇ ਛੇ ਤੋਂ 12 ਮਹੀਨਿਆਂ ਵਿੱਚ ਵਾਧੇ ਦੀ ਭਵਿੱਖਬਾਣੀ ਕੀਤੀ ਹੈ। ਪੂਰੀ ਸੂਚੀ ਹੇਠਾਂ ਦਿੱਤੀ ਗਈ ਹੈ:
ਸਟੇਟ | ਸਬਅਰਬ | ਔਸਤ ਮਕਾਨ ਕੀਮਤ | CBD ਤੋਂ ਦੂਰੀ (ਕਿਲੋਮੀਟਰਾਂ ’ਚ) |
SA | Smithfield Plains | $500,000 | 25.77 |
SA | Elizabeth Downs | $500,000 | 23.355 |
WA | Osborne Park | $498,000 | 3.716 |
QLD | Laidley | $495,500 | 59.116 |
VIC | Melton South | $495,000 | 33.994 |
QLD | Woodridge | $495,000 | 16.426 |
WA | Northbridge | $493,250 | 0 |
SA | Davoren Park | $482,500 | 23.446 |
WA | Midland | $482,500 | 12.48 |
VIC | Melton | $465,000 | 30.603 |
SA | Elizabeth North | $451,750 | 22.8 |
NT | Berrimah | $250,000 | 6.148 |