ਤਸਮਾਨੀਆ ’ਚ ਅੱਗ ਕਾਰਨ 98 ਹਜ਼ਾਰ ਹੈਕਟੇਅਰ ਤੋਂ ਵੱਧ ਇਲਾਕਾ ਸੜ ਕੇ ਸੁਆਹ

ਮੈਲਬਰਨ : ਤਸਮਾਨੀਆ ਫਾਇਰ ਸਰਵਿਸ (TFS) ਸਟੇਟ ਦੇ ਵੈਸਟ ’ਚ ਤਿੰਨ ਵੱਡੀਆਂ ਅੱਗਾਂ ਨੂੰ ਬੁਝਾਉਣ ਲਈ ਜੂਝ ਰਹੀ ਹੈ, ਪਰ ਠੰਡੇ ਤਾਪਮਾਨ ਅਤੇ ਮੀਂਹ ਪੈਣ ਕਾਰਨ ਚੇਤਾਵਨੀ ਵਾਪਸ ਲੈ ਲਈ ਗਈ ਹੈ। ਲਗਭਗ ਦੋ ਹਫ਼ਤੇ ਪਹਿਲਾਂ ਸ਼ੁਰੂ ਹੋਈ ਅੱਗ ਨੇ 93,000 ਹੈਕਟੇਅਰ ਤੋਂ ਵੱਧ ਜ਼ਮੀਨ ਨੂੰ ਸਾੜ ਕੇ ਸੁਆਹ ਕਰ ਦਿੱਤਾ ਹੈ। ਸਟੇਟ ਫਾਇਰ ਕਮਾਂਡਰ Matt Lowe ਨੇ ਕਿਹਾ ਕਿ ਮੌਸਮ ਬਹੁਤ ਅਨਿਯਮਿਤ ਤਰੀਕੇ ਨਾਲ ਬਦਲ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ Corinna ਭਾਈਚਾਰੇ ਦੇ ਮੈਂਬਰਾਂ ਨੂੰ ਅਜੇ ਆਪਣੇ ਘਰਾਂ ’ਚ ਵਾਪਸ ਨਾ ਆਉਣ ਦੀ ਅਪੀਲ ਕੀਤੀ ਹੈ।

ਫਾਇਰ ਬ੍ਰਿਗੇਡ ਦੇ ਕਰਮਚਾਰੀ Canning Peak, Mount Donaldson, ਅਤੇ Yellowband ਮੈਦਾਨੀ ਇਲਾਕਿਆਂ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ ਅਤੇ ਕੱਲ੍ਹ Zeehan ਅਤੇ Arthur River ਵਿਚ ਦੋ ਕਮਿਊਨਿਟੀ ਮੀਟਿੰਗਾਂ ਹੋਣਗੀਆਂ। ਮੌਸਮ ਵਿਗਿਆਨ ਬਿਊਰੋ ਨੇ ਅਗਲੇ ਹਫਤੇ ਤਾਪਮਾਨ ਵਿੱਚ ਦੋ ਦਿਨਾਂ ਦੇ ਵਾਧੇ ਦੀ ਭਵਿੱਖਬਾਣੀ ਕੀਤੀ ਹੈ, ਜਿਸ ਵਿੱਚ 60-80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਐਮਰਜੈਂਸੀ ਸੇਵਾਵਾਂ ਕਮਿਸ਼ਨਰ ਨੇ ਚੇਤਾਵਨੀ ਦਿੱਤੀ ਕਿ ਅੱਗ ਬੁਝਾਊ ਕਰਮਚਾਰੀਆਂ ਲਈ ਹਾਲਾਤ ਚੁਣੌਤੀਪੂਰਨ ਬਣੇ ਰਹਿਣਗੇ।

ਇਹ ਭਾਈਚਾਰਾ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਇਕੱਠਾ ਹੋਇਆ ਹੈ, Zeehan ਦੇ ਵਸਨੀਕਾਂ ਨੇ Queenstown ਵਿੱਚ ਪਨਾਹ ਮੰਗੀ ਹੈ ਅਤੇ ਸਥਾਨਕ ਕਾਰੋਬਾਰ ਮੁਫਤ ਭੋਜਨ ਅਤੇ ਪਨਾਹ ਦੀ ਪੇਸ਼ਕਸ਼ ਕਰ ਰਹੇ ਹਨ। ਨੁਕਸਾਨ ਦਾ ਮੁਲਾਂਕਣ ਕਰਨ ਲਈ ਜਦੋਂ ਸੰਭਵ ਹੋਵੇ ਹਵਾਈ ਸਰਵੇਖਣ ਕੀਤੇ ਜਾਣਗੇ।