ਟਰੰਪ ਨੇ ਹਟਾਇਆ ਆਸਟ੍ਰੇਲੀਆ ਦੇ ਸਟੀਲ ਅਤੇ ਐਲੂਮੀਨੀਅਮ ਤੋਂ ਟੈਰਿਫ਼!

ਮੈਲਬਰਨ : ਅਮਰੀਕਾ ਨਾਲ 2005 ਤੋਂ ਲਾਗੂ ਮੁਕਤ ਵਪਾਰ ਸਮਝੌਤੇ ਕਾਰਨ ਆਸਟ੍ਰੇਲੀਆ ਡੋਨਾਲਡ ਟਰੰਪ ਦੇ ਤਾਜ਼ਾ ਟੈਰਿਫ ਵਾਧੇ ਤੋਂ ਬਚ ਸਕਦਾ ਹੈ। ਹਾਲਾਂਕਿ ਅਮਰੀਕਾ ਨੇ ਆਸਟ੍ਰੇਲੀਆਈ ਸਟੀਲ ਅਤੇ ਐਲੂਮੀਨੀਅਮ ਲਈ ਕਿਸੇ ਵਿਸ਼ੇਸ਼ ਛੋਟ ਦੀ ਪੁਸ਼ਟੀ ਨਹੀਂ ਕੀਤੀ, ਪਰ ਦੇਸ਼ ਨੇ ਅਮਰੀਕੀ ਇੰਪੋਰਟ ’ਤੇ ਟੈਰਿਫ ਲਾਗੂ ਨਹੀਂ ਕੀਤੇ ਹਨ, ਜੋ ਉਸ ਦੇ ਪੱਖ ਵਿਚ ਕੰਮ ਕਰ ਸਕਦੇ ਹਨ।

ਅਮਰੀਕਾ ਨੇ ਪਹਿਲਾਂ ਆਸਟ੍ਰੇਲੀਆ ਦੇ ਸਟੀਲ ਅਤੇ ਐਲੂਮੀਨੀਅਮ ’ਤੇ 25 ਫੀਸਦੀ ਇੰਪੋਰਟ ਡਿਊਟੀ ਲਗਾਉਣ ਦੀ ਧਮਕੀ ਦਿੱਤੀ ਸੀ ਪਰ ਟਰੰਪ ਇਸ ਫੈਸਲੇ ’ਤੇ ਮੁੜ ਵਿਚਾਰ ਕਰਨ ਲਈ ਸਹਿਮਤ ਹੋ ਗਏ ਹਨ। ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਵਪਾਰ ਸਲਾਹਕਾਰਾਂ ਨੂੰ ਸਾਰੇ ਅਮਰੀਕੀ ਵਪਾਰਕ ਭਾਈਵਾਲਾਂ ਲਈ ਟੈਰਿਫ ਦਾ ਮੁੜ ਖਰੜਾ ਤਿਆਰ ਕਰਨ ਦੇ ਹੁਕਤ ਦਿੱਤੇ ਹਨ। ਉਨ੍ਹਾਂ ਨੇ ਟਰੂਥ ਸੋਸ਼ਲ ’ਤੇ ਲਿਖਿਆ, ‘‘ਇਹ ਸਾਰਿਆਂ ਲਈ ਸਹੀ ਹੈ, ਕੋਈ ਹੋਰ ਦੇਸ਼ ਸ਼ਿਕਾਇਤ ਨਹੀਂ ਕਰ ਸਕਦਾ ਅਤੇ ਕੁਝ ਮਾਮਲਿਆਂ ਵਿੱਚ, ਜੇ ਕਿਸੇ ਦੇਸ਼ ਨੂੰ ਲੱਗਦਾ ਹੈ ਕਿ ਸੰਯੁਕਤ ਰਾਜ ਅਮਰੀਕਾ ਨੂੰ ਬਹੁਤ ਜ਼ਿਆਦਾ ਟੈਰਿਫ ਮਿਲ ਰਿਹਾ ਹੈ, ਤਾਂ ਉਨ੍ਹਾਂ ਨੂੰ ਸਿਰਫ ਸਾਡੇ ਵਿਰੁੱਧ ਆਪਣੇ ਟੈਰਿਫ ਨੂੰ ਘਟਾਉਣਾ ਜਾਂ ਖਤਮ ਕਰਨਾ ਪਏਗਾ।’’