ਚਾਕਲੇਟ ਅਤੇ ਸਨਸਕ੍ਰੀਨ ਦੀਆਂ ਕੀਮਤਾਂ ’ਚ ਹੋਣ ਜਾ ਰਿਹੈ ਵਾਧਾ

ਮੈਲਬਰਨ : ਆਸਟ੍ਰੇਲੀਆ ’ਚ ਛੇਤੀ ਹੀ ਚਾਕਲੇਟ ਅਤੇ ਸਨਸਕ੍ਰੀਨ ਦੀਆਂ ਕੀਮਤਾਂ ’ਚ ਵਾਧਾ ਹੋਣ ਜਾ ਰਿਹਾ ਹੈ। ਪੱਛਮੀ ਅਫਰੀਕਾ ਵਿੱਚ ਖਰਾਬ ਮੌਸਮ ਅਤੇ ਫਸਲਾਂ ਦੀ ਬਿਮਾਰੀ ਕਾਰਨ ਆਲਮੀ ਕੋਕੋ ਦੀ ਘਾਟ ਚਾਕਲੇਟ ਦੀਆਂ ਕੀਮਤਾਂ ਨੂੰ 20٪ ਤੱਕ ਵਧ ਸਕਦੀਆਂ ਹਨ। ਇਸ ਦਾ ਅਸਰ ਈਸਟਰ ਚਾਕਲੇਟ ਦੀਆਂ ਕੀਮਤਾਂ ’ਤੇ ਪਵੇਗਾ। ਅਫ਼ਰੀਕਾ ’ਚ ਹੀ ਜ਼ਿਆਦਾਤਰ ਕੋਕੋ ਦੀ ਪੈਦਾਵਾਰ ਹੁੰਦੀ ਹੈ ਜਿਸ ਨਾਲ ਚਾਕਲੇਟ ਬਣਦੀ ਹੈ।

ਦੂਜੇ ਪਾਸੇ ਆਸਟ੍ਰੇਲੀਆਈ ਟੈਕਸ ਦਫਤਰ (ATO) ਆਪਣੇ GST ਹਦਾਇਤਾਂ ਨੂੰ ਅਪਡੇਟ ਕਰ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਕੁਝ ਸਨਸਕ੍ਰੀਨ ਉਤਪਾਦਾਂ ਦੀ ਕੀਮਤ ਵਿੱਚ 10٪ ਦਾ ਵਾਧਾ ਹੋ ਸਕਦਾ ਹੈ, ਜਿਸ ਵਿੱਚ ਫਾਊਂਡੇਸ਼ਨ, ਬੀਬੀ ਕਰੀਮ ਅਤੇ SPF ਵਾਲੇ ਮਾਇਸਚਰਾਈਜ਼ਰ ਵੀ ਸ਼ਾਮਲ ਹਨ। ਇਨ੍ਹਾਂ ਤਬਦੀਲੀਆਂ ਦਾ ਉਦੇਸ਼ ਇਹ ਸਪੱਸ਼ਟ ਕਰਨਾ ਹੈ ਕਿ ਕਿਹੜੇ ਉਤਪਾਦਾਂ ਨੂੰ GST ਤੋਂ ਛੋਟ ਦਿੱਤੀ ਗਈ ਹੈ, ਸਿਰਫ ਸੂਰਜ ਦੀ ਸੁਰੱਖਿਆ ਲਈ ਮੁੱਖ ਤੌਰ ’ਤੇ ਮਾਰਕੀਟ ਕੀਤੇ ਗਏ ਉਤਪਾਦਾਂ ਨੂੰ ਛੋਟ ਦਿੱਤੀ ਗਈ ਹੈ।