ਮੈਲਬਰਨ : Curtin University ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਨੌਜਵਾਨ ਆਸਟ੍ਰੇਲੀਆਈ ਜੋ ਆਪਣੇ ਮਾਪਿਆਂ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਦੇ ਹਨ, ਜਿਸ ਨੂੰ ‘bank of mum and dad’ ਕਿਹਾ ਜਾਂਦਾ ਹੈ, ਉਨ੍ਹਾਂ ਦੇ ਘਰ ਦੇ ਮਾਲਕ ਬਣਨ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਅਧਿਐਨ ਤੋਂ ਪਤਾ ਲੱਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਆਪਣੇ ਮਾਪਿਆਂ ਤੋਂ ਘੱਟੋ-ਘੱਟ 5,000 ਡਾਲਰ ਮਿਲੇ ਸਨ, ਉਨ੍ਹਾਂ ਕੋਲ ਘਰ ਹੋਣ ਦੀ ਸੰਭਾਵਨਾ ਚਾਰ ਗੁਣਾ ਵੱਧ ਸੀ। ਅਧਿਐਨ ’ਚ ਇਹ ਵੀ ਪਤਾ ਲੱਗਾ ਹੈ ਕਿ ਉਹ ਨੌਜਵਾਨ ਜੋ ਆਪਣੇ ਮਾਪਿਆਂ ਦੇ ਦੂਜੇ ਘਰ ’ਚ ਕਿਰਾਏ ਦਿੱਤੇ ਬਗ਼ੈਰ ਰਹਿੰਦੇ ਹਨ, ਉਨ੍ਹਾਂ ਦੇ ਕਿਰਾਇਆ ਦੇਣ ਵਾਲੇ ਲੋਕਾਂ ਮੁਕਾਬਲੇ ਆਪਣੇ ਘਰ ਦਾ ਮਾਲਕ ਬਣਨ ਦੀ ਸੰਭਾਵਨਾ ਢਾਈ ਗੁਣਾ ਵੱਧ ਹੈ।
ਹਾਲਾਂਕਿ ਅਧਿਐਨ ’ਚ ਮਾਪਿਆਂ ਦੀ ਮਦਦ ਤੋਂ ਬਗ਼ੈਰ ਵੀ ਘਰ ਦੀ ਮਾਲਕੀ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਰਣਨੀਤੀਆਂ ਦੀ ਪਛਾਣ ਕੀਤੀ ਗਈ। ਇਨ੍ਹਾਂ ’ਚ ਸ਼ਾਮਲ ਹਨ:
- ਹਰ ਮਹੀਨੇ ਪੈਸੇ ਦੀ ਬੱਚਤ, ਜਿਸ ਨਾਲ ਘਰ ਦੇ ਮਾਲਕ ਬਣਨ ਦੀ ਸੰਭਾਵਨਾ 30٪ ਵੱਧ ਜਾਂਦੀ ਹੈ।
- ਇੱਕ ਸਾਲ ਤੋਂ ਵੱਧ ਸਮੇਂ ਲਈ ਅੱਗੇ ਦੀ ਯੋਜਨਾ ਬਣਾਓ, ਜਿਸ ਨਾਲ ਘਰ ਦੇ ਮਾਲਕ ਬਣਨ ਦੀ ਸੰਭਾਵਨਾ 40٪ ਵੱਧ ਜਾਂਦੀ ਹੈ।
- ਸਰਕਾਰੀ ਸਹਾਇਤਾ ਸਕੀਮਾਂ ਦੀ ਵਰਤੋਂ ਕਰਨਾ, ਹਾਲਾਂਕਿ ਇਹ ਅਕਸਰ ਸੀਮਤ ਹੁੰਦੀਆਂ ਹਨ।
ਅਧਿਐਨ ਦੀ ਲੇਖਕ, ਪ੍ਰੋਫੈਸਰ Rachel ViforJ ਨੇ ਜ਼ੋਰ ਦੇ ਕੇ ਕਿਹਾ ਕਿ ਮਕਾਨ ਦੀ ਕੀਮਤ-ਆਮਦਨ ਅਨੁਪਾਤ ਨੇ ਨੌਜਵਾਨਾਂ ਲਈ ਜਾਇਦਾਦ ਬਾਜ਼ਾਰ ਵਿੱਚ ਦਾਖਲ ਹੋਣਾ ਮੁਸ਼ਕਲ ਬਣਾ ਦਿੱਤਾ ਹੈ, ਹੁਣ ਇਹ ਅਨੁਪਾਤ ਰਾਸ਼ਟਰੀ ਪੱਧਰ ’ਤੇ ਲਗਭਗ ਅੱਠ ਹੈ, ਜੋ 1990 ਦੇ ਦਹਾਕੇ ਵਿੱਚ ਚਾਰ ਸੀ।