ਮੈਲਬਰਨ : 7 ਸਾਲ ਤੋਂ ਘੱਟ ਉਮਰ ਦੇ ਆਸਟ੍ਰੇਲੀਆਈ ਬੱਚਿਆਂ ਵਿੱਚ ਸੜਕ ਮੌਤਾਂ ਵਿੱਚ ਚਿੰਤਾਜਨਕ ਵਾਧਾ ਦਰਜ ਕੀਤਾ ਗਿਆ ਹੈ। 2023 ਦੇ ਮੁਕਾਬਲੇ 2024 ਵਿੱਚ 54٪ ਦਾ ਵਾਧਾ ਹੋਇਆ ਹੈ। ਮਾਹਰ ਇਸ ਦਾ ਕਾਰਨ ਖਤਰਨਾਕ ਡਰਾਈਵਿੰਗ ਨੂੰ ਦੱਸਦੇ ਹਨ, 25٪ ਡਰਾਈਵਰਾਂ ਨੇ ਮੰਨਿਆ ਕਿ ਸਕੂਲ ਜ਼ੋਨ ’ਚ ਹੋਣ ਬਾਰੇ ਸੰਕੇਤ ਨਾ ਦਿਸਣ ਕਾਰਨ ਉਨ੍ਹਾਂ ਨੇ ਤੇਜ਼ ਰਫਤਾਰ ਨਾਲ ਗੱਡੀ ਚਲਾਈ। ਜਦਕਿ 28% ਲੋਕਾਂ ਨੂੰ ਸਕੂਲ ਜ਼ੋਨ ਨੇੜੇ ‘ਸਪੀਡ ਲਿਮਿਟ’ ਬਾਰੇ ਜਾਣਕਾਰੀ ਨਹੀਂ ਸੀ। ਅੱਧੇ ਤੋਂ ਵੱਧ ਮਾਪੇ ਹੁਣ ਸੁਰੱਖਿਆ ਚਿੰਤਾਵਾਂ ਕਾਰਨ ਆਪਣੇ ਖ਼ੁਦ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਬੱਚਿਆਂ ਦੇ ਤੁਰ ਕੇ ਸਕੂਲ ਜਾਣ ’ਤੇ ਉਨ੍ਹਾਂ ਦੀ ਸੁਰੱਖਿਆ ਦਾ ਡਰ ਹੈ। ਇਹ ਪਿਛਲੀ ਪੀੜ੍ਹੀ ਤੋਂ ਵੱਡਾ ਫ਼ਰਕ ਹੈ, ਜਦੋਂ 70 ਫ਼ੀਸਦੀ ਬੱਚੇ ਖ਼ੁਦ ਤੁਰ ਕੇ ਸਕੂਲ ਜਾਂਦੇ ਸਨ। ਆਸਟ੍ਰੇਲੀਆਈ ਰੋਡ ਸੇਫਟੀ ਫਾਊਂਡੇਸ਼ਨ ਸਕੂਲ ਜ਼ੋਨਾਂ ਵਿੱਚ ਜਾਗਰੂਕਤਾ ਵਧਾਉਣ ਅਤੇ ਰਫ਼ਤਾਰ ਨੂੰ ਘਟਾਉਣ ਲਈ ‘ਸਲੋ ਡਾਊਨ’ ਗੀਤਾਂ ਵਰਗੀਆਂ ਪਹਿਲਕਦਮੀਆਂ ਨੂੰ ਉਤਸ਼ਾਹਤ ਕਰ ਰਹੀ ਹੈ।
ਆਸਟ੍ਰੇਲੀਆ ’ਚ ਸੜਕ ਹਾਦਸਿਆਂ ਕਾਰਨ ਛੋਟੇ ਬੱਚਿਆਂ ਦੀਆਂ ਮੌਤਾਂ ’ਚ ਚਿੰਤਾਜਨਕ ਵਾਧਾ, ਮਾਪੇ ਖ਼ੁਦ ਬੱਚਿਆਂ ਨੂੰ ਸਕੂਲ ਛੱਡਣ ਜਾਣ ਲੱਗੇ
