ਆਸਟ੍ਰੇਲੀਆ ’ਚ ਹੋਈ ਅਹਿਮ ਦਵਾਈਆਂ ਦੀ ਕਮੀ, ਜਾਣੋ ਕਾਰਨ

ਮੈਲਬਰਨ : ਆਸਟ੍ਰੇਲੀਆ ਨੂੰ ਜ਼ਰੂਰੀ ਦਵਾਈਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਡਾਇਬਿਟੀਜ਼ ਵਰਗੀਆਂ ਜਾਨਲੇਵਾ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸਾਊਥ ਆਸਟ੍ਰੇਲੀਆ ਯੂਨੀਵਰਸਿਟੀ ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ 90٪ ਫਾਰਮਾਸਿਸਟਾਂ ਹਰ ਹਫ਼ਤੇ ਆਪਣੇ ਨਿਯਮਿਤ ਸਪਲਾਇਰਾਂ ਤੋਂ ਇਲਾਵਾ ਸਪਲਾਇਅਰਾਂ ਦੀ ਭਾਲ ਕਰਨੀ ਪੈ ਰਹੀ ਹੈ। ਡਾਇਬਿਟੀਜ਼, ਕੋਲੈਸਟਰੋਲ ਅਤੇ ਐਂਟੀਬਾਇਓਟਿਕ ਦਵਾਈਆਂ ਖਾਸ ਤੌਰ ’ਤੇ ਘੱਟ ਹਨ। ਇਸ ਕਮੀ ਦਾ ਕਾਰਨ ਆਸਟ੍ਰੇਲੀਆ ਦੀ ਵਿਦੇਸ਼ੀ ਸਪਲਾਈ (90٪) ’ਤੇ ਨਿਰਭਰਤਾ ਹੈ। ਫ਼ੈਡਰਲ ਸਰਕਾਰ ਇਸ ਮੁੱਦੇ ਨੂੰ ਸਵੀਕਾਰ ਕਰਦੀ ਹੈ ਅਤੇ ਮਹੱਤਵਪੂਰਨ ਦਵਾਈਆਂ ਦੇ ਸਥਾਨਕ ਉਤਪਾਦਨ ਨੂੰ ਵਧਾਉਣ ਲਈ ਕੰਮ ਕਰ ਰਹੀ ਹੈ।