ਮੈਲਬਰਨ : ਭਾਰਤੀ ਮੂਲ ਦੇ ਆਸ਼ੀਸ਼ ਦੀ 3 ਜਨਵਰੀ ਨੂੰ NSW ਦੇ Gundagai ’ਚ Hume Highway ’ਤੇ ਡਰਾਈਵਿੰਗ ਕਰਦੇ ਸਮੇਂ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਮੌਤ ਹੋ ਗਈ। ਆਸ਼ੀਸ਼ 22 ਸਾਲਾਂ ਦਾ ਸੀ ਅਤੇ ਅਗਸਤ 2022 ਵਿੱਚ ਇੱਕ ਇੰਟਰਨੈਸ਼ਨਲ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਇਆ ਸੀ। ਉਹ ਹਰਿਆਣਾ ਦੇ ਨਰਵਾਣਾ ਨਾਮ ਦੇ ਕਸਬੇ ਨਾਲ ਸਬੰਧਤ ਸੀ ਅਤੇ Blacktown Sydney ਵਿੱਚ ਰਹਿ ਰਿਹਾ ਸੀ। ਉਹ ਆਪਣੇ ਪਿੱਛੇ ਆਪਣੇ ਮਾਤਾ-ਪਿਤਾ ਅਤੇ ਵੱਡੇ ਭਰਾ ਨੂੰ ਛੱਡ ਗਿਆ ਹੈ। ਸਾਰੀਆਂ ਕਾਨੂੰਨੀ ਰਸਮਾਂ ਤੋਂ ਬਾਅਦ ਉਸ ਦੀ ਲਾਸ਼ ਨੂੰ ਇਸ ਹਫਤੇ 16 ਜਨਵਰੀ 2025 ਨੂੰ ਭਾਰਤ ਭੇਜਿਆ ਗਿਆ।
ਉਹ ਇੱਕ ਰੌਸ਼ਨ ਭਵਿੱਖ ਲਈ ਆਸਟ੍ਰੇਲੀਆ ਵਿੱਚ ਪਾਕ ਕਲਾ ਦੀ ਪੜ੍ਹਾਈ ਕਰਨ ਆਇਆ ਸੀ। ਉਹ ਇੱਕ ਟਰੱਕ ਡਰਾਈਵਰ ਵਜੋਂ ਪਾਰਟ ਟਾਈਮ ਗੱਡੀ ਚਲਾ ਰਿਹਾ ਸੀ। ਉਸ ਦੇ ਸਿਡਨੀ ’ਚ ਹੀ ਰਹਿੰਦੇ ਚਚੇਰੇ ਭਰਾ ਸਚਿਨ ਅਤੇ ਯੋਗੀ ਨੇ ਭਾਈਚਾਰੇ ਨੂੰ ਉਸ ਦੇ ਪਰਿਵਾਰ ਲਈ ਦਾਨ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ, ਜਿਸ ਨੇ ਆਪਣੇ ਬੇਟੇ ਨੂੰ ਗੁਆ ਦਿੱਤਾ ਅਤੇ ਇੰਨੇ ਵੱਡੇ ਘਾਟੇ ਵਿੱਚੋਂ ਲੰਘ ਰਹੇ ਹਨ।
ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰ ਕੇ ਮਦਦ ਕੀਤੀ ਜਾ ਸਕਦੀ ਹੈ : Fundraiser by Sachin Sachin : Ashish