ਮੈਲਬਰਨ : ਮੈਲਬਰਨ ਦੇ ਕੌਲਫੀਲਡ ਰੇਸਕੋਰਸ ਦੇ ਇਤਿਹਾਸਕ ਨਾਰਮਨ ਰੌਬਿਨਸਨ ਸਟੈਂਡ ’ਤੇ ਮੰਗਲਵਾਰ ਨੂੰ ਸ਼ੱਕੀ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਇਕ ਘੰਟੇ ਦੇ ਅੰਦਰ ਅੱਗ ’ਤੇ ਕਾਬੂ ਪਾ ਲਿਆ ਅਤੇ ਕੋਈ ਜ਼ਖਮੀ ਨਹੀਂ ਹੋਇਆ। ਪੁਲਿਸ ਨੇ ਇਸ ਅੱਗ ਲੱਗਣ ਦੇ ਨਾਲ-ਨਾਲ ਨੇੜਲੇ ਇਲਾਕੇ ਵਿੱਚ ਘਾਹ ਨੂੰ ਅੱਗ ਲਾਉਣ ਦੇ ਸਬੰਧ ਵਿੱਚ 51 ਸਾਲ ਦੇ Wangaratta ਵਾਸੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਇਆ ਹੈ ਅਤੇ ਘਟਨਾ ਸਥਾਨ ਨੂੰ ਜਾਂਚ ਲਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਹੋਣ ਵਾਲੀਆਂ ਅੱਠ ਘੋੜਿਆਂ ਦੀਆਂ ਦੌੜਾਂ ਨੂੰ Mornington Racecourse ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਮੈਲਬਰਨ ਦੇ ਇਤਿਹਾਸਕ ਰੇਸਕੋਰਸ ’ਚ ਲੱਗੀ ਅੱਗ, ਅੱਧਖੜ ਉਮਰ ਦਾ ਵਿਅਕਤੀ ਗ੍ਰਿਫ਼ਤਾਰ
