ਦੁਨੀਆਂ ਦੀਆਂ ਸਭ ਤੋਂ ਭਰੋਸੇਮੰਦ ਏਅਰਲਾਈਨਾਂ ਦੀ ਸੂਚੀ ਜਾਰੀ, Aeromexico ਰਹੀ ਸਿਖਰ ’ਤੇ, ਜਾਣੋ ਆਸਟ੍ਰੇਲੀਆਈ ਏਅਰਲਾਈਨਜ਼ ਦਾ ਹਾਲ

ਮੈਲਬਰਨ : Cirium ਦੀ ਸਾਲਾਨਾ ਰੈਂਕਿੰਗ ਦੇ ਅਨੁਸਾਰ, Aeromexico ਨੂੰ ਦੁਨੀਆ ਦੀ ਸਭ ਤੋਂ ਭਰੋਸੇਮੰਦ ਏਅਰਲਾਈਨ ਦਾ ਖਿਤਾਬ ਦਿੱਤਾ ਗਿਆ ਹੈ, ਜਿਸ ਦੀਆਂ 2024 ਵਿੱਚ 86.70٪ ਉਡਾਣਾਂ ਸਮੇਂ ’ਤੇ ਰਹੀਆਂ। Aeromexico ਤੋਂ ਬਾਅਦ ਸਮੇਂ ’ਤੇ ਪਹੁੰਚਣ ਵਾਲੀਆਂ ਚੋਟੀ ਦੀਆਂ ਪੰਜ ਏਅਰਲਾਈਨਾਂ Saudia, Delta Air Lines, Latam ਅਤੇ Qatar Airways ਰਹੀਆਂ।

ਆਸਟ੍ਰੇਲੀਆ ਦੀ ਗੱਲ ਕਰੀਏ ਤਾਂ Qantas, Jetstar, ਅਤੇ Virgin Australia ਸਮੇਤ ਕੋਈ ਆਸਟ੍ਰੇਲੀਆਈ ਏਅਰਲਾਈਨ ਪਹਿਲ 10 ’ਚ ਵੀ ਆਪਣ ਨਾਂ ਦਰਜ ਨਹੀਂ ਕਰਵਾ ਸਕੀਆਂ। ਤਿੰਨਾਂ ਏਅਰਲਾਈਨਾਂ ਦੀ ਸਮੇਂ ਸਿਰ ਪਹੁੰਚਣ ਦੀ ਦਰ 72.70٪ ਤੋਂ 73.85٪ ਵਿਚਕਾਰ ਰਹੀ।

Cirium ਦੇ ਅੰਕੜਿਆਂ ਅਨੁਸਾਰ, Qantas ਏਸ਼ੀਆ ਪੈਸੀਫਿਕ ਆਨ-ਟਾਈਮ ਰੈਂਕਿੰਗ ਵਿੱਚ 10ਵੇਂ ਸਥਾਨ ’ਤੇ ਹੈ ਜਿਸ ਦੀਆਂ 2024 ਵਿੱਚ ਸਿਰਫ 73.8٪ ਉਡਾਣਾਂ ਸਮੇਂ ਸਿਰ ਪਹੁੰਚੀਆਂ। ਇਹ Air New Zealand, ANA ਅਤੇ Singapore Airlines ਤੋਂ ਵੀ ਪਿੱਛੇ ਰਹੀਆਂ।