ਸਿਡਨੀ ’ਚ ਮੁੰਡੇ ਨੇ ਅਪਣੇ ਸਕੂਲ ’ਤੇ ਠੋਕਿਆ ਮੁਕੱਦਮਾ, 161 ਸਾਲ ਪੁਰਾਣਾ ਨਿਯਮ ਤੋੜਨ ਦਾ ਲਾਇਆ ਦੋਸ਼

ਮੈਲਬਰਨ : ਸਿਡਨੀ ਦੇ ਅੰਦਰੂਨੀ ਵੈਸਟ ਇਲਾਕੇ ਵਿਚ 161 ਸਾਲ ਪੁਰਾਣੇ ਮੁੰਡਿਆਂ ਦੇ ਸਕੂਲ Newington College ਨੂੰ 2026 ਤੋਂ ਕੁੜੀਆਂ ਨੂੰ ਵੀ ਦਾਖਲਾ ਦੇਣ ਦੀ ਯੋਜਨਾ ਨੂੰ ਲੈ ਕੇ ਦੋ ਸੰਭਾਵਿਤ ਕਾਨੂੰਨੀ ਲੜਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਕੂਲ ਦੇ ਹੀ ਇੱਕ ਮੌਜੂਦਾ ਵਿਦਿਆਰਥੀ ਨੇ NSW ਦੀ ਸੁਪਰੀਮ ਕੋਰਟ ਵਿੱਚ ਕੇਸ ਦਾਇਰ ਕੀਤਾ ਹੈ, ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਗਵਰਨਿੰਗ ਕੌਂਸਲ ਨੇ ਸਕੂਲ ’ਚ ਅਗਲੇ ਸਾਲ ਤੋਂ ਕੁੜੀਆਂ ਨੂੰ ਵੀ ਦਾਖ਼ਲਾ ਦੇਣ ਦੀ ਯੋਜਨਾ ਲਾਗੂ ਕਰ ਕੇ ਉਸ ਦੇ ਚੈਰੀਟੇਬਲ ਟਰੱਸਟ ਦੀ ਉਲੰਘਣਾ ਕੀਤੀ ਹੈ। ਵਿਦਿਆਰਥੀ ਦਾ ਦਾਅਵਾ ਹੈ ਕਿ ਅਸਲ 1873 ਦਾ ਟਰੱਸਟ ਸਕੂਲ ਦੇ ਉਦੇਸ਼ ਨੂੰ ਮੁੰਡਿਆਂ ਅਤੇ ਨੌਜਵਾਨਾਂ ਨੂੰ ਸਿੱਖਿਅਤ ਕਰਨ ਤੱਕ ਸੀਮਤ ਕਰਦਾ ਹੈ, ਕੁੜੀਆਂ ਨੂੰ ਨਹੀਂ। ਨਵੰਬਰ 2023 ਵਿੱਚ ਕੁੜੀਆਂ ਨੂੰ ਦਾਖਲਾ ਦੇਣ ਦੀ ਆਪਣੀ ਯੋਜਨਾ ਦਾ ਐਲਾਨ ਕਰਨ ਤੋਂ ਬਾਅਦ ਸਕੂਲ ਨੂੰ ਮਹੱਤਵਪੂਰਣ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਿਆ ਹੈ।