ਮੈਲਬਰਨ : Sydney ਅਤੇ New South Wales ਦੇ ਹੋਰ ਇਲਾਕਿਆਂ ਵਿੱਚ ਅੱਗ ਲਗਾਉਣ ’ਤੇ ਪੂਰੀ ਤਰ੍ਹਾਂ ਪਾਬੰਦੀ ਦਾ ਐਲਾਨ ਕੀਤਾ ਗਿਆ ਹੈ ਕਿਉਂਕਿ ਸਟੇਟ ’ਚ ਅੱਜ ਅੱਗ ਲੱਗਣ ਦੀ ਸੰਭਾਵਨਾ ਬਹੁਤ ਜ਼ਿਆਦਾ ਵਧ ਗਈ ਹੈ। ਤੇਜ਼ ਹਵਾ ਅਤੇ 29 ਡਿਗਰੀ ਤੱਕ ਦੇ ਤਾਪਮਾਨ ਕਾਰਨ greater Sydney, the North Western ਅਤੇ Northern Slopes region ਵਿੱਚ ਅੱਗ ਲਗਾਉਣ ’ਤੇ ਪੂਰੀ ਤਰ੍ਹਾਂ ਪਾਬੰਦੀ ਲੱਗ ਗਈ ਹੈ।
ਜਿਨ੍ਹਾਂ ਇਲਾਕਿਆਂ ’ਚ ਅੱਗ ਲੱਗਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ’ਚ The Hills, Blacktown, Blue Mountains, Burwood, Camden, Campbelltown, Canada Bay, Fairfield, Hawkesbury, Hornsby, Hunters Hill, Kogarah, Ku-ring-gai, Lane Cove, Liverpool, Mosman, North Sydney, Parramatta, Penrith, Randwick, Ryde, Strathfield, Sutherland, Sydney, Waverley, Willoughby, Woollahra, Bayside, Canterbury-Bankstown, Central Coast, Cumberland, Georges River, Inner West, Northern Beaches ਸ਼ਾਮਲ ਹਨ।
ਇਸ ਸਮੇਂ ਸਲਾਹ ਦੇ ਪੱਧਰ ’ਤੇ ਪੂਰੇ ਸਟੇਟ ’ਚ 26 ਬੁਸ਼ਫਾਇਰ ਬਲ ਰਹੀਆਂ ਹਨ। ਅੱਗ ’ਤੇ ਲੱਗੀ ਪਾਬੰਦੀ ਕੱਲ੍ਹ ਕ੍ਰਿਸਮਸ ਮੌਕੇ ਸਿਡਨੀ ਵਾਸੀਆਂ ਲਈ ਬਾਰਬੇਕਿਊ ਬਣਾਉਣ ਲਈ ਹਟਾ ਦਿੱਤੀ ਜਾਵੇਗੀ।