Port Augusta ’ਚ ਮਹਿਲਾ ਪੁਲਿਸ ਮੁਲਾਜ਼ਮ ’ਤੇ ‘ਤਲਵਾਰ ਨਾਲ ਹਮਲਾ’, 30 ਸਾਲਾਂ ਦਾ ਵਿਅਕਤੀ ਗ੍ਰਿਫ਼ਤਾਰ

ਮੈਲਬਰਨ : ਸਾਊਥ ਆਸਟ੍ਰੇਲੀਆ ਵਿੱਚ ਇੱਕ ਘਰੇਲੂ ਲੜਾਈ ਦੀ ਸੂਚਨਾ ਮਿਲਣ ’ਤੇ ਪੁੱਜੀ ਇੱਕ ਪੁਲਿਸ ਅਫ਼ਸਰ ’ਤੇ ਕਥਿਤ ਤੌਰ ’ਤੇ ਤਲਵਾਰ ਨਾਲ ਹਮਲਾ ਕੀਤਾ ਗਿਆ ਹੈ। ਪੁਲਿਸ ਨੂੰ ਅੱਜ ਸਥਾਨਕ ਸਮੇਂ ਅਨੁਸਾਰ ਸਵੇਰੇ 10:10 ਵਜੇ Port Augusta ਦੀ ਹਾਈ ਸਟ੍ਰੀਟ ’ਤੇ ਇਕ ਘਰ ਬੁਲਾਇਆ ਗਿਆ। ਜਦੋਂ ਉਹ ਪਹੁੰਚੇ ਤਾਂ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਪੁਲਿਸ ਮੁਲਾਜ਼ਮਾਂ ਸਾਹਮਣਾ ਆ ਗਿਆ ਅਤੇ ਇਕ ਮਹਿਲਾ ਅਧਿਕਾਰੀ ਦੀ ਬਾਂਹ ’ਤੇ ਤਲਵਾਰ ਨਾਲ ਵਾਰ ਕੀਤਾ।

ਅਧਿਕਾਰੀਆਂ ਨੇ ਵਿਅਕਤੀ ਨੂੰ ਕਾਬੂ ਕਰਨ ਲਈ ਮਿਰਚਾਂ ਵਾਲੇ ਸਪਰੇਅ ਦੀ ਵਰਤੋਂ ਕੀਤੀ ਜਦੋਂ ਕਿ ਬੈਕਅੱਪ ਬੁਲਾਇਆ ਗਿਆ। ਪੁਲਸ ਕਮਿਸ਼ਨਰ ਗ੍ਰਾਂਟ ਸਟੀਵਨਜ਼ ਨੇ ਕਿਹਾ ਕਿ ਸ਼ੁਕਰ ਹੈ ਕਿ ਅਧਿਕਾਰੀ ਦੀਆਂ ਸੱਟਾਂ ਜਾਨਲੇਵਾ ਨਹੀਂ ਹਨ ਅਤੇ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਪੂਰੀ ਮਦਦ ਲਈ ਕਦਮ ਚੁੱਕੇ ਜਾ ਰਹੇ ਹਨ। 30 ਸਾਲ ਦੇ ਹਮਲਾਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ’ਤੇ ਇਕ ਨਿਰਧਾਰਤ ਐਮਰਜੈਂਸੀ ਕਰਮਚਾਰੀ ’ਤੇ ਕਥਿਤ ਤੌਰ ’ਤੇ ਹਮਲਾ ਕਰਨ ਸਮੇਤ ਕਈ ਦੋਸ਼ ਲਗਾਏ ਜਾਣਗੇ। ਕ੍ਰਿਮੀਨਲ ਲਾਅ ਕੰਸੋਲੀਡੇਸ਼ਨ ਐਕਟ ਦੇ ਤਹਿਤ ਐਮਰਜੈਂਸੀ ਸੇਵਾਵਾਂ ਦੇ ਕਿਸੇ ਕਰਮਚਾਰੀ ‘ਤੇ ਹਮਲਾ ਕਰਨ ਲਈ ਵੱਧ ਤੋਂ ਵੱਧ 15 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।