ਬ੍ਰਿਸਬੇਨ ਤੋਂ ਬਾਅਦ ਸਿਡਨੀ ’ਚ ਵੀ measles ਬਾਰੇ ਚੇਤਾਵਨੀ ਜਾਰੀ

ਮੈਲਬਰਨ :ਆਸਟ੍ਰੇਲੀਆ ’ਚ ਦੋ ਥਾਵਾਂ ’ਤੇ measles ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਅੰਦਰੂਨੀ ਸਿਡਨੀ ਲਈ measles (ਖਸਰੇ) ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਿੱਥੇ ਇਕ ਯੂਰਪੀਅਨ ਸੈਲਾਨੀ ਇਸ ਬਿਮਾਰੀ ਤੋਂ ਪੀੜਤ ਹੋਣ ਦੌਰਾਨ ਕਈ ਥਾਵਾਂ ’ਤੇ ਘੁੰਮਿਆ ਸੀ। ਇਹ ਸੈਲਾਨੀ ਵੀਅਤਨਾਮ ਤੋਂ ਆਸਟ੍ਰੇਲੀਆ ਪਹੁੰਚਿਆ ਸੀ, ਜਿੱਥੇ measles ਦਾ ਪ੍ਰਕੋਪ ਚੱਲ ਰਿਹਾ ਹੈ।

ਦੂਜੇ ਪਾਸੇ ਬ੍ਰਿਸਬੇਨ ’ਚ ਇੱਕ 2 ਸਾਲ ਦੇ ਮੁੰਡੇ ਵੱਲੋਂ ਕਈ ਹਵਾਈ ਅੱਡਿਆਂ ’ਤੇ ਘੁੰਮਣ ਤੋਂ ਬਾਅਦ ਵੀ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ। ਇਹ ਬੱਚਾ 7 ਦਸੰਬਰ ਤੋਂ 9 ਦਸੰਬਰ ਵਿਚਕਾਰ ਬਿਮਾਰ ਹੋਣ ਦੌਰਾਨ ਬੈਂਕਾਕ, ਮੈਲਬਰਨ ਅਤੇ ਬ੍ਰਿਸਬੇਨ ਹਵਾਈ ਅੱਡਿਆਂ ’ਤੇ ਗਿਆ ਸੀ। ਫਿਰ ਉਹ 20 ਅਤੇ 12 ਦਸੰਬਰ ਨੂੰ Prince Charles Hospital Paediatric Emergency Department ’ਚ ਵੀ ਗਿਆ।

18 ਦਿਨਾਂ ਬਾਅਦ ਵੀ ਦਿਸ ਸਕਦੇ ਹਨ ਲੱਛਣ

Measles ਦੇ ਲੱਛਣਾਂ ’ਚ ਬੁਖ਼ਾਰ, ਅੱਖਾਂ ਵਿੱਚ ਦਰਦ, ਖੰਘ,ਲਾਲ ਧੱਫੜ ਹੋਣਾ ਸ਼ਾਮਲ ਹੈ ਜੋ ਸਿਰ ਅਤੇ ਚਿਹਰੇ ਤੋਂ ਸਰੀਰ ਦੇ ਬਾਕੀ ਹਿੱਸਿਆਂ ਤੱਕ ਫੈਲਦੇ ਹਨ। ਇਹ ਲੱਛਣ ਸੰਪਰਕ ਵਿੱਚ ਆਉਣ ਦੇ 18 ਦਿਨਾਂ ਬਾਅਦ ਤੱਕ ਦਿਖਾਈ ਦੇ ਸਕਦੇ ਹਨ, ਇਸ ਲਈ 6 ਜਨਵਰੀ, 2025 ਤੱਕ ਚੌਕਸ ਰਹਿਣਾ ਜ਼ਰੂਰੀ ਹੈ। ਜੇ ਤੁਸੀਂ ਲੱਛਣ ਵਿਕਸਿਤ ਕਰਦੇ ਹੋ, ਤਾਂ ਦੂਜਿਆਂ ਨੂੰ ਸੰਕਰਮਿਤ ਕਰਨ ਤੋਂ ਬਚਣ ਲਈ ਸਮੇਂ ਤੋਂ ਪਹਿਲਾਂ ਆਪਣੇ ਜੀ.ਪੀ. ਜਾਂ ਐਮਰਜੈਂਸੀ ਵਿਭਾਗ ਨੂੰ ਕਾਲ ਕਰੋ। 1965 ਤੋਂ ਬਾਅਦ ਪੈਦਾ ਹੋਏ ਕਿਸੇ ਵੀ ਵਿਅਕਤੀ ਨੂੰ ਖਸਰੇ ਦੇ ਟੀਕੇ ਦੀਆਂ ਦੋ ਖੁਰਾਕਾਂ ਦੀ ਲੋੜ ਹੁੰਦੀ ਹੈ।