ਜਾਣਬੁੱਝ ਕੇ ਬੇਅਸਰ ਦਵਾਈਆਂ ਵੇਚਦੀ ਰਹੀ Johnson & Johnson! ਹਰਜਾਨੇ ਲਈ ਅਦਾਲਤ ’ਚ ਮੁਕੱਦਮਾ ਦਾਇਰ

ਮੈਲਬਰਨ : ਆਸਟ੍ਰੇਲੀਆ ਵਿਚ Johnson & Johnson ਦੇ ਖਿਲਾਫ ਕਲਾਸ ਐਕਸ਼ਨ ਮੁਕੱਦਮਾ ਦਾਇਰ ਕੀਤਾ ਗਿਆ ਹੈ, ਜਿਸ ਵਿਚ ਦੋਸ਼ ਲਾਇਆ ਗਿਆ ਹੈ ਕਿ ਕੰਪਨੀ ਨੇ ਪਿਛਲੇ 18 ਸਾਲਾਂ ਵਿਚ Codral, Sudafed, ਅਤੇ Benadryl ਬ੍ਰਾਂਡਾਂ ਦੇ ਤਹਿਤ ਜ਼ੁਕਾਮ ਅਤੇ ਫਲੂ ਦੀਆਂ ਦਵਾਈਆਂ ਵੇਚ ਦੀ ਰਹੀ ਜਿਨ੍ਹਾਂ ਦਾ ਕੋਈ ਅਸਰ ਨਹੀਂ ਹੁੰਦਾ ਸੀ, ਯਾਨੀਕਿ ਇਹ ਬਿਮਾਰੀ ਦੂਰ ਕਰਨ ’ਚ ਨਾਕਾਮ ਸਨ।

ਕਾਨੂੰਨੀ ਫ਼ਰਮ JGA Saddler ਵੱਲੋਂ ਦਾਇਰ ਮੁਕੱਦਮੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਵਾਈਆਂ, ਜਿਨ੍ਹਾਂ ਵਿੱਚ ਡਰੱਗ phenylephrine ਹੁੰਦੀ ਹੈ, ਨੂੰ decongestants ਵਜੋਂ ਵੇਚਿਆ ਗਿਆ ਸੀ ਪਰ ਇਨ੍ਹਾਂ ਨੂੰ congestants ਦੇ ਇਲਾਜ ਵਿੱਚ ਬੇਅਸਰ ਦਿਖਾਇਆ ਗਿਆ ਹੈ। ਹੁਣ ਅਮਰੀਕਾ ਦਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ phenylephrine ਦੀ ਵਰਤੋਂ ’ਤੇ ਪਾਬੰਦੀ ਲਗਾਉਣ ’ਤੇ ਵਿਚਾਰ ਕਰ ਰਿਹਾ ਹੈ।

Johnson & Johnson ਦੇ 20 ਉਤਪਾਦਾਂ ਵਿਰੁਧ ਮੁਕੱਦਮਾ ਕੀਤਾ ਗਿਆ ਹੈ। ਜਿਸ ਕਿਸੇ ਨੇ ਵੀ 2005 ਅਤੇ ਦਸੰਬਰ 2024 ਦੇ ਵਿਚਕਾਰ ਇਨ੍ਹਾਂ ਉਤਪਾਦਾਂ ਨੂੰ ਖਰੀਦਿਆ ਹੈ, ਉਸ ਨੂੰ ਕਲਾਸ ਐਕਸ਼ਨ ਮੁਕੱਦਮੇ ਲਈ ਰਜਿਸਟਰ ਕਰਨ ਲਈ ਉਤਸ਼ਾਹਤ ਕੀਤਾ ਜਾਂਦਾ ਹੈ।