ਮੈਲਬਰਨ : ਵਿਕਟੋਰੀਆ ਦੇ Grampians National Park ’ਚ ਲੱਗੀ ਅੱਗ ਬੇਕਾਬੂ ਹੋ ਚੁੱਕੀ ਹੈ ਅਤੇ ਐਮਰਜੈਂਸੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅੱਗ ਈਸਟ ਦਿਸ਼ਾ ਵੱਲ Watgania ਅਤੇ Mafeking ਵੱਲ ਜਾ ਰਹੀ ਹੈ, ਅਤੇ ਵਸਨੀਕਾਂ ਨੂੰ ਇਸ ਥਾਂ ਤੋਂ ਨਿਕਲ ਕੇ ਸੁਰੱਖਿਅਤ ਥਾਵਾਂ ਵਲ ਜਾਣ ਦੀ ਅਪੀਲ ਕੀਤੀ ਗਈ ਹੈ। ਬੁੱਧਵਾਰ ਨੂੰ ਅੱਗ ਲੱਗਣ ਤੋਂ ਲੈ ਕੇ ਹੁਣ ਤੱਕ 7,600 ਹੈਕਟੇਅਰ ਤੋਂ ਵੱਧ ਰਕਬੇ ਨੂੰ ਅੱਗ ਲੱਗ ਚੁੱਕੀ ਹੈ ਅਤੇ ਵਧਦੇ ਤਾਪਮਾਨ ਨੇ ਸਥਿਤੀ ਨੂੰ ਹੋਰ ਬਦਤਰ ਬਣਾ ਦਿੱਤਾ ਹੈ।
ਨੇੜਲੇ ਇਲਾਕਿਆਂ ’ਚ ਸਥਿਤੀ ’ਤੇ ਨਜ਼ਰ ਰੱਖਣ ਅਤੇ ਖ਼ਤਰਾ ਭਾਂਪਦਿਆਂ ਹੀ ਇਥੋਂ ਨਿਕਲ ਜਾਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਕਈ ਸੜਕਾਂ ਬੰਦ ਹਨ। Dunkeld ਵਿਚ ਇਕ ਰਾਹਤ ਕੇਂਦਰ ਸਥਾਪਤ ਕੀਤਾ ਗਿਆ ਹੈ ਅਤੇ Grampians National Park ਦੇ ਦੱਖਣੀ ਹਿੱਸੇ ਨੂੰ ਜਨਤਾ ਲਈ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ southern Gippsland ਦੇ Gurdies ਵਿਚ ਜੰਗਲਾਂ ਵਿਚ ਲੱਗੀ ਅੱਗ ਲਈ ਸਥਿਤੀ ’ਤੇ ਨਜ਼ਰ ਰੱਖਣ ਅਤੇ ਖ਼ਤਰਾ ਭਾਂਪਦਿਆਂ ਹੀ ਇਥੋਂ ਨਿਕਲ ਜਾਣ ਸੰਦੇਸ਼ ਵੀ ਜਾਰੀ ਕੀਤਾ ਹੈ।
ਦੂਜੇ ਪਾਸੇ ਮੈਲਬਰਨ ਦੇ ਰੀਜਨਲ ਵਿਕਟੋਰੀਆ ਦੇ ਜੰਗਲਾਂ ‘ਚ ਲੱਗੀ ਅੱਗ ਵੀ ਬੇਕਾਬੂ ਹੋਣ ਕਾਰਨ ਤਿੰਨ ਐਮਰਜੈਂਸੀ ਅਲਰਟ ਜਾਰੀ ਕੀਤੇ ਗਏ ਹਨ। ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਠੀਕ ਪਹਿਲਾਂ ਮੈਲਬਰਨ ਦੇ ਉੱਤਰ-ਪੱਛਮ ਵਿਚ ਮੈਸੇਡਨ ਰੇਂਜ ਵਿਚ ਬੁਲੇਨਗਾਰੂਕ ਨੇੜੇ ਕੋਫੀਜ਼ ਰੋਡ ‘ਤੇ ਅੱਗ ਲੱਗਣ ਦੀ ਐਮਰਜੈਂਸੀ ਚੇਤਾਵਨੀ ਜਾਰੀ ਕੀਤੀ ਗਈ ਸੀ। Gisborne, Lerderderg ਅਤੇ Macedon ਦੇ ਕੁਝ ਹਿੱਸੇ ਤੁਰੰਤ ਖ਼ਾਲੀ ਕਰਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।