ਮੈਲਬਰਨ : ਵੈਸਟਰਨ ਆਸਟ੍ਰੇਲੀਆ ਸਰਕਾਰ ਨੇ Bennett Springs ਸਥਿਤ ਸਿੱਖ ਗੁਰਦੁਆਰਾ, ਪਰਥ ਲਈ ਵੱਡੀ ਫ਼ੰਡਿੰਗ ਪ੍ਰਦਾਨ ਕੀਤੀ ਹੈ। ਵੈਸਟਰਨ ਆਸਟ੍ਰੇਲੀਆ ਦੀ ਡਿਪਟੀ ਪ੍ਰੀਮੀਅਰ, ਟਰੈਜ਼ਰਰ, ਟਰਾਂਸਪੋਰਟ ਅਤੇ ਸੈਰ-ਸਪਾਟਾ ਮੰਤਰੀ Rita Saffioti ਨੇ ਆਪਣੀ ਇੱਕ ਫ਼ੇਸਬੁੱਕ ਪੋਸਟ ’ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ‘‘ਕ੍ਰਿਸਮਸ ਤੋਂ ਸੱਤ ਦਿਨ ਪਹਿਲਾਂ, ਅਸੀਂ ਕੈਲਡ ਕਮਿਊਨਿਟੀ ਕੈਪੀਟਲ ਵਰਕਸ ਫੰਡ ਰਾਹੀਂ Bennett Springs ਵਿੱਚ ਸਿੱਖ ਗੁਰਦੁਆਰਾ, ਪਰਥ ਵਿੱਚ 250,000 ਡਾਲਰ ਪਹੁੰਚਾ ਕੇ ਆਪਣੇ ਭਾਈਚਾਰਕ ਸਮੂਹਾਂ ਦੀ ਸਹਾਇਤਾ ਕਰ ਰਹੇ ਹਾਂ।’’ Saffioti ਨੇ ਅੱਗੇ ਕਿਹਾ, ‘‘ਇਹ ਫ਼ੰਡਿੰਗ ਗੁਰਦੁਆਰੇ ਨੂੰ ਪਾਣੀ ਅਤੇ ਸੀਵਰੇਜ ਨਾਲ ਜੋੜਨਗੇ, ਜਿਸ ਨਾਲ ਸਾਡੇ ਵਧ ਰਹੇ West Swan ਭਾਈਚਾਰੇ ਦੀ ਸੇਵਾ ਕਰਨ ਦੀ ਉਨ੍ਹਾਂ ਦੀ ਸਮਰੱਥਾ ਵਧੇਗੀ।’’
ਪਰਥ ਸਥਿਤ ਸਿੱਖ ਗੁਰਦੁਆਰਾ ਨੂੰ ਮਿਲੀ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਤੋਂ ਵੱਡੀ ਮਦਦ, ਜਾਣੋ ਡਿਪਟੀ ਪ੍ਰੀਮੀਅਰ ਨੇ ਕੀ ਕੀਤਾ ਐਲਾਨ
