ਆਸਟ੍ਰੇਲੀਆ ’ਚ EV ਖ਼ਰੀਦਣ ’ਤੇ ਸਰਕਾਰ ਦੇਵੇਗੀ ਡਿਸਕਾਊਂਟ, ਜਾਣੋ ਕੌਣ-ਕੌਣ ਹੋਵੇਗਾ ਯੋਗ

ਮੈਲਬਰਨ : ਆਸਟ੍ਰੇਲੀਆ ਸਰਕਾਰ essential workers ਅਤੇ ਘੱਟ ਆਮਦਨ ਵਾਲੇ ਆਸਟ੍ਰੇਲੀਆਈ ਲੋਕਾਂ ਲਈ ਇਲੈਕਟ੍ਰਿਕ ਗੱਡੀਆਂ (EV) ਨੂੰ ਵਧੇਰੇ ਕਿਫਾਇਤੀ ਬਣਾਉਣ ਲਈ 150 ਮਿਲੀਅਨ ਡਾਲਰ ਦੀ ਯੋਜਨਾ ਸ਼ੁਰੂ ਕਰ ਰਹੀ ਹੈ। 1 ਜਨਵਰੀ ਤੋਂ, ਸਰਕਾਰ ਕਾਮਨਵੈਲਥ ਬੈਂਕ ਰਾਹੀਂ ਇਲੈਕਟ੍ਰਿਕ ਗੱਡੀਆਂ ਲਈ ਛੋਟ ਵਾਲੇ ਕਰਜ਼ੇ ਦੀ ਪੇਸ਼ਕਸ਼ ਕਰੇਗੀ, ਜਿਸ ’ਤੇ ਵਿਆਜ ਰੇਟ ਆਮ ਰੇਟ ਨਾਲੋਂ 5 ਪ੍ਰਤੀਸ਼ਤ ਘੱਟ ਹੋਵੇਗਾ।

ਯੋਗਤਾ ਪ੍ਰਾਪਤ ਕਰਨ ਲਈ, ਖਰੀਦਦਾਰਾਂ ਦੀ ਆਮਦਨ ਸਾਲਾਨਾ 100,000 ਡਾਲਰ ਤੋਂ ਘੱਟ ਹੋਣੀ ਚਾਹੀਦੀ ਹੈ, ਜਾਂ ਉਹ essential workers ਜਿਵੇਂ ਕਿ ਨਰਸਾਂ, ਪੁਲਿਸ ਅਧਿਕਾਰੀ, ਜਾਂ ਅਧਿਆਪਕ ਹੋਣੇ ਚਾਹੀਦੇ ਹਨ। ਯੋਗ ਗੱਡੀ ਦੀ ਕੀਮਤ ਦੀ ਹੱਦ 55,000 ਡਾਲਰ ਹੈ, ਜਿਸ ਨਾਲ ਇੱਕ ਨਵੀਂ Tesla Model 3 2025 ਵੀ ਖ਼ਰੀਦੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਆਸਟ੍ਰੇਲੀਆ ’ਚ 100,000 ਤੋਂ ਵੱਧ EV ਵੇਚੇ ਗਏ ਹਨ।