ਮੈਲਬਰਨ: ਤੇਜ਼ ਰਫ਼ਤਾਰ ਡਰਾਈਵਰਾਂ ਨੂੰ ਹੁਣ ਦੋਹਰੀ ਸਾਵਧਾਨੀ ਵਰਤਣ ਦੀ ਲੋੜ ਹੋਵੇਗੀ ਕਿਉਂਕਿ ਅੱਜ ਰਾਤ ਤੋਂ ਆਸਟ੍ਰੇਲੀਆ ਦੇ ਕਈ ਸਟੇਟਸ ਵਿੱਚ ਡਬਲ ਡੀਮੈਰਿਟ ਲਾਗੂ ਹੋਣ ਵਾਲੇ ਹਨ।NSW, ACT ਅਤੇ WA ਵਿਚ ਪਾਬੰਦੀਆਂ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ। ਪਾਬੰਦੀਆਂ 1 ਜਨਵਰੀ 2025 ਤੱਕ ਲਾਗੂ ਰਹਿਣਗੀਆਂ।
ਜੇਕਰ ਤੁਸੀਂ ਤੇਜ਼ ਰਫ਼ਤਾਰ ਹੋ, ਗੈਰ ਕਾਨੂੰਨੀ ਤਰੀਕੇ ਨਾਲ ਮੋਬਾਇਲ ਫੋਨ ਪ੍ਰਯੋਗ ਕਰ ਰਹੇ ਹੋ, ਹੈਲਮਟ ਤੋਂ ਬਗੈਰ ਹੋ, ਡਰਾਈਵਰ ਜਾਂ ਸਵਾਰੀ ਨੇ ਸੀਟ ਬੈਲਟ ਨਹੀਂ ਲਗਾਈ ਜਾਂ ਗਲਤ ਤਰੀਕੇ ਨਾਲ ਲਗਾਈ ਹੈ ਤਾਂ ਤੁਹਾਨੂੰ ਦੋਹਰੇ ਲਾੲਇਸੈਂਸ ਪੁਆਇੰਟ ਗੁਆਉਣੇ ਪੈ ਸਕਦੇ ਹਨ। ACT ਵਿਚ ਖੱਬੇ ਪਾਸੇ ਗੱਡੀ ਨਾ ਹੋਣ ’ਤੇ ਵੀ ਤੁਹਾਨੂੰ ਇਕ ਵਾਧੂ ਡੀਮੈਰਿਟ ਗਵਾਉਣਾ ਪੈ ਸਕਦਾ ਹੈ। WA ਵਿਚ ਸਪੀਡ ਕੈਮਰਾ ਤੋਂ ਬਚਣ ਵਾਲਾ ਡਿਵਾਈਸ ਲਾ ਕੇ ਜਾਂ ਸਪੀਡ ਕੈਮਰਾ ਤੋਂ ਬਚਣ ਲਈ ਡਰਾਈਵਿੰਗ ਕਰਨ ਵਾਲੇ ਨੂੰ 14 a-point ਦੀ ਪੈਨਲਟੀ ਲੱਗ ਸਕਦੀ ਹੈ।
ਹੋਰ ਸਟੇਟਾਂ ਦੀ ਗੱਲ ਕਰੀਏ ਤਾਂ Victoria, SA, NT ਅਤੇ Tasmania ਜਨਤਕ ਛੁੱਟੀ ਜਾਂ ਕ੍ਰਿਸਮਸ ਮੌਕੇ ਜੁਰਮਾਨੇ ਨਹੀਂ ਲਗਾਉਂਦੇ, ਜਦ ਕਿ Queensland ’ਚ ਡਬਲ ਡੀ ਮੈਰਿਟ ਸਾਰੇ ਸਾਲ ਲਾਗੂ ਰਹਿੰਦੇ ਹਨ। ਹਾਲਾਂਕਿ ਇਹ ਸਿਰਫ ਉਨ੍ਹਾਂ ਡਰਾਈਵਰਾਂ ਤੇ ਲਾਗੂ ਹੁੰਦੇ ਹਨ, ਜੋ ਇੱਕੋ ਜੁਰਮ ਨੂੰ ਸਾਲ ਵਿੱਚ ਦੂਜੀ ਵਾਰੀ ਕਰਦੇ ਹਨ।