Sunita Williams ਅਤੇ Butch Wilmore ਦੇ ਧਰਤੀ ’ਤੇ ਵਾਪਸ ਆਉਣ ਦੀ ਮਿਤੀ ਮੁੜ ਅੱਗੇ ਵਧੀ, ਜਾਣੇ ਹੁਣ ਕੀ ਪੈ ਗਿਆ ਰੇੜਕਾ

ਮੈਲਬਰਨ : NASA ਨੇ ਪੁਲਾੜ ’ਚ ਫਸੇ ਆਪਣੇ ਦੋ ਪੁਲਾੜ ਯਾਤਰੀਆਂ ਦੇ ਮਿਸ਼ਨ ਨੂੰ ਦੁਬਾਰਾ ਵਧਾ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਉਹ Boeing ਦੇ ਸਟਾਰਲਾਈਨਰ ਕੈਪਸੂਲ ’ਤੇ ਰਾਕੇਟ ਭੇਜਣ ਦੇ 10 ਮਹੀਨੇ ਬਾਅਦ ਮਾਰਚ ਦੇ ਅੰਤ ਤੱਕ ਧਰਤੀ ’ਤੇ ਵਾਪਸ ਨਹੀਂ ਆਉਣਗੇ। NASA ਨੇ ਮੰਗਲਵਾਰ ਨੂੰ Sunita Williams ਅਤੇ Butch Wilmore ਦੀ ਘਰ ਵਾਪਸੀ ਵਿੱਚ ਤਾਜ਼ਾ ਦੇਰੀ ਦਾ ਐਲਾਨ ਕੀਤਾ। ਦੋਵਾਂ ਟੈਸਟ ਪਾਇਲਟ 5 ਜੂਨ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਆਏ ਸਨ ਅਤੇ ਉਨ੍ਹਾਂ ਦੀ ਯੋਜਨਾ ਸਿਰਫ਼ ਇੱਕ ਹਫ਼ਤਾ ਰਹਿਣ ਦੀ ਸੀ। ਹਾਲਾਂਕਿ Boeing ਦੇ ਕੈਪਸੂਲ ਖ਼ਰਾਬ ਹੋਣ ਕਾਰਨ ਉਨ੍ਹਾਂ ਦਾ ਮਿਸ਼ਨ ਅੱਠ ਦਿਨਾਂ ਦੀ ਬਜਾਏ ਅੱਠ ਮਹੀਨਿਆਂ ਦਾ ਹੋ ਗਿਆ ਹੈ। ਨਾਸਾ ਦੇ ਅਨੁਸਾਰ, ਹੁਣ ਇਹ ਜੋੜੀ ਮਾਰਚ ਦੇ ਅੰਤ ਜਾਂ ਅਪ੍ਰੈਲ ਤੱਕ ਵਾਪਸ ਨਹੀਂ ਆਵੇਗੀ ਕਿਉਂਕਿ ਉਨ੍ਹਾਂ ਦੇ ਬਦਲੇ ਪੁਲਾੜ ਸਟੇਸ਼ਨ ’ਚ ਜਾਣ ਵਾਲੇ ਹੋਰ ਪੁਲਾੜ ਯਾਤਰੀਆਂ ਨੂੰ ਲਾਂਚ ਕਰਨ ਵਿੱਚ ਦੇਰੀ ਹੋ ਰਹੀ ਹੈ। ਪੁਲਾੜ ਏਜੰਸੀ ਮੁਤਾਬਕ ਵਿਲਮੋਰ ਅਤੇ ਵਿਲੀਅਮਜ਼ ਦੇ ਵਾਪਸ ਆਉਣ ਤੋਂ ਪਹਿਲਾਂ ਇਕ ਨਵੇਂ ਚਾਲਕ ਦਲ ਨੂੰ ਲਾਂਚ ਕਰਨ ਦੀ ਜ਼ਰੂਰਤ ਹੈ ਅਤੇ ਅਗਲੇ ਮਿਸ਼ਨ ਨੂੰ ਇਕ ਮਹੀਨੇ ਤੋਂ ਵੱਧ ਸਮੇਂ ਲਈ ਰੋਕ ਦਿੱਤਾ ਗਿਆ ਹੈ।