ਮੈਲਬਰਨ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬ੍ਰਿਸਬੇਨ ’ਚ ਹੋ ਰਿਹਾ ਗਾਬਾ ਟੈਸਟ ਮੈਚ ਮੀਂਹ ਕਾਰਨ ਵਾਰ-ਵਾਰ ਰੁਕ ਰਿਹਾ ਹੈ, ਜਿਸ ਕਾਰਨ ਕ੍ਰਿਕਟ ਆਸਟ੍ਰੇਲੀਆ ਨੂੰ ਵੱਡਾ ਨੁਕਸਾਨ ਵੀ ਝੱਲਣਾ ਪਿਆ ਹੈ। ਮੈਚ ਦੇ ਪਹਿਲੇ ਦਿਨ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ ਸਨ, ਪਰ ਮੈਦਾਨ ’ਤੇ ਪਹੁੰਚਣ ਵਾਲੇ ਪ੍ਰਸ਼ੰਸਕਾਂ ਨੂੰ ਇਕ ਨਿਯਮ ਕਾਰਨ ਫਾਇਦਾ ਹੋਵੇਗਾ ਜਿਸ ਦੇ ਤਹਿਤ ਇਕ ਦਿਨ ਦੀ ਖੇਡ ਦੌਰਾਨ 15 ਓਵਰ ਤੋਂ ਘੱਟ ਸੁੱਟੇ ਜਾਣ ’ਤੇ ਉਨ੍ਹਾਂ ਨੂੰ ਟਿਕਟਾਂ ਦਾ ਪੂਰਾ ਰਿਫੰਡ ਮਿਲੇਗਾ। ਤੀਜੇ ਟੈਸਟ ਦੇ ਪਹਿਲੇ ਦਿਨ ਮੀਂਹ ਕਾਰਨ ਸਿਰਫ 13.2 ਓਵਰ ਸੁੱਟੇ ਗਏ ਸਨ। ਇਸ ਦਾ ਮਤਲਬ ਇਹ ਹੈ ਕਿ ਜੇਕਰ 10 ਹੋਰ ਗੇਂਦਾਂ ਸੁੱਟੀਆਂ ਜਾਂਦੀਆਂ ਤਾਂ ਕ੍ਰਿਕੇਟ ਆਸਟ੍ਰੇਲੀਆ ਨੂੰ 1 ਮਿਲੀਅਨ ਡਾਲਰ ਤੋਂ ਜ਼ਿਆਦਾ ਵਾਪਸ ਨਹੀਂ ਕਰਨਾ ਪੈਂਦਾ। ਕ੍ਰਿਕਟ ਆਸਟ੍ਰੇਲੀਆ ਨੇ ਕਿਹਾ ਕਿ 30,145 ਪ੍ਰਸ਼ੰਸਕਾਂ ਨੂੰ ਪੂਰੇ ਪੈਸੇ ਵਾਪਸ ਮਿਲਣਗੇ ਕਿਉਂਕਿ 15 ਓਵਰਾਂ ਤੋਂ ਘੱਟ ਖੇਡ ਪੂਰੀ ਹੋਈ ਹੈ। ਹਾਲਾਂਕਿ ਅਜਿਹੀਆਂ ਸਥਿਤੀਆਂ ਲਈ ਕ੍ਰਿਕਟ ਆਸਟ੍ਰੇਲੀਆ ਦਾ ਕਾਫ਼ੀ ਹੱਦ ਤਕ ਬੀਮਾ ਵੀ ਹੁੰਦਾ ਹੈ।
ਤੇ ਕ੍ਰਿਕਟ ਆਸਟ੍ਰੇਲੀਆ ਨੂੰ 100,000 ਡਾਲਰ ਦੀ ਪਈ ਇਕ ਗੇਂਦ…
