Emirates ਨੇ 30 ਸਾਲਾਂ ਬਾਅਦ ਬੰਦ ਕੀਤੀ ਆਪਣੀ ਮਸ਼ਹੂਰ ਉਡਾਨ ਸੇਵਾ

ਮੈਲਬਰਨ : Emirates ਨੇ ਲਗਭਗ 30 ਸਾਲਾਂ ਬਾਅਦ ਆਸਟ੍ਰੇਲੀਆ ਅਤੇ ਏਸ਼ੀਆ ਵਿਚਕਾਰ ਚੱਲਣ ਵਾਲੀ ਆਪਣੀ ਇੱਕ ਪ੍ਰਸਿੱਧ ਉਡਾਨ ਨੂੰ ਬੰਦ ਕਰ ਦਿੱਤਾ ਹੈ। ਦਹਾਕਿਆਂ ਤੋਂ ਰੋਜ਼ਾਨਾ ਦੋ ਨਾਨ-ਸਟਾਪ ਉਡਾਣਾਂ ਚਲਾਉਣ ਤੋਂ ਬਾਅਦ ਅੰਤਰਰਾਸ਼ਟਰੀ ਏਅਰਲਾਈਨ ਹੁਣ ਮੈਲਬਰਨ ਅਤੇ ਸਿੰਗਾਪੁਰ ਵਿਚਕਾਰ ਉਡਾਣਾਂ ਦੀ ਪੇਸ਼ਕਸ਼ ਨਹੀਂ ਕਰ ਰਹੀ ਹੈ। ਸਿੰਗਾਪੁਰ ਅਤੇ ਵਿਕਟੋਰੀਆ ਦੀ ਰਾਜਧਾਨੀ ਵਿਚਕਾਰ Emirates ਦੀਆਂ ਉਡਾਣਾਂ 30 ਮਾਰਚ, 2025 ਨੂੰ ਬੰਦ ਹੋ ਜਾਣਗੀਆਂ। ਇਸ ਦੀ ਬਜਾਏ, ਏਅਰਲਾਈਨ ਹੁਣ ਗਾਹਕਾਂ ਨੂੰ ਮੈਲਬਰਨ ਅਤੇ ਦੁਬਈ ਵਿਚਕਾਰ ਤੀਜੀ ਨਾਨ-ਸਟਾਪ ਸੇਵਾ ਦੀ ਪੇਸ਼ਕਸ਼ ਕਰੇਗੀ। Emirates ਦੇ ਮੈਲਬਰਨ-ਸਿੰਗਾਪੁਰ ਰੂਟ ’ਤੇ ਉਡਾਣਾਂ ਬੁੱਕ ਕਰ ਚੁੱਕੇ ਪ੍ਰਭਾਵਿਤ ਗਾਹਕਾਂ ਨੂੰ ਬਦਲ ਜਾਂ ਪੂਰੇ ਰਿਫੰਡ ਦੀ ਪੇਸ਼ਕਸ਼ ਕੀਤੀ ਜਾਵੇਗੀ। ਅਮੀਰਾਤ ਨੇ ਕਿਹਾ ਕਿ ਉਸ ਨੇ 1 ਦਸੰਬਰ ਤੋਂ ਆਪਣੀ ਦੂਜੀ ਪਰਥ ਸੇਵਾ ਵੀ ਬਹਾਲ ਕਰ ਦਿੱਤੀ ਹੈ।