ਇਸ ਸਟੇਟ ਦੇ ਹਰ ਘਰ ਨੂੰ ਅੱਜ ਤੋਂ ਮਿਲਣੇ ਸ਼ੁਰੂ ਹੋਣਗੇ 350 ਡਾਲਰ

ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਆਪਣੀ ਬਿਜਲੀ ਸਬਸਿਡੀ ਦਾ ਦੂਜਾ ਹਿੱਸਾ ਜਲਦ ਸ਼ੁਰੂ ਕਰਨ ਜਾ ਰਹੀ ਹੈ, ਜਿਸ ਨਾਲ ਸਟੇਟ ਦੇ ਹਰ ਘਰ ਨੂੰ ਉਨ੍ਹਾਂ ਦੇ ਅਗਲੇ ਬਿਜਲੀ ਦੇ ਬਿੱਲ ’ਤੇ 350 ਡਾਲਰ ਦੀ ਛੋਟ ਮਿਲੇਗੀ। ਕੁੱਲ 700 ਡਾਲਰ ਦੀ ਇਸ ਛੋਟ ਦੀ ਅਗਲੀ ਕਿਸ਼ਤ ਇਸ ਹਫਤੇ ਦੇ ਅੰਤ ਤੋਂ ਸ਼ੁਰੂ ਹੋਵੇਗੀ, ਅਤੇ 7 ਦਸੰਬਰ ਤੋਂ ਸਿਨਰਜੀ ਅਤੇ ਹੋਰਿਜ਼ਨ ਬਿੱਲਾਂ ’ਚ 350 ਡਾਲਰ ਦੀ ਕਮੀ ਆਵੇਗੀ। WA ਸਰਕਾਰ ਨੇ ਕਿਹਾ ਕਿ ਸਿਨਰਜੀ ਜਾਂ ਹੋਰਿਜ਼ਨ ਪਾਵਰ ਨਾਲ ਸਿੱਧਾ ਬਿਲਿੰਗ ਖਾਤਾ ਰੱਖਣ ਵਾਲੇ ਪਰਿਵਾਰਾਂ ਦੇ ਅਗਲੇ ਬਿੱਲ ’ਤੇ ਛੋਟ ਖ਼ੁਦ ਹੀ ਲਾਗੂ ਹੋ ਜਾਵੇਗੀ। ਜਿਨ੍ਹਾਂ ਪਰਿਵਾਰਾਂ ਦਾ ਸਿਨਰਜੀ ਜਾਂ ਹੋਰਿਜ਼ਨ ਪਾਵਰ ਨਾਲ ਖਾਤਾ ਨਹੀਂ ਹੈ, ਉਹ ਰੈਵੇਨਿਊ WA ਰਾਹੀਂ 31 ਜਨਵਰੀ 2025 ਤਕ ਅਪਲਾਈ ਕਰ ਸਕਦੇ ਹਨ।