ਮੈਲਬਰਨ : ਆਸਟ੍ਰੇਲੀਆ ਦੇ ਸਾਊਥ ’ਚ ਕਈ ਦਿਨਾਂ ਤੋਂ ਚੱਲ ਰਹੀ ਗਰਮੀ ਤੋਂ ਬਾਅਦ ਹੁਣ ਕਈ ਸਟੇਟਾਂ ਅਤੇ ਟੈਰੇਟਰੀਜ਼ ’ਚ ਭਿਆਨਕ ਤੂਫਾਨ ਅਤੇ ਸੰਭਾਵਿਤ ਹੜ੍ਹ ਆਉਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਬਿਊਰੋ (BOM) ਨੇ ਚੇਤਾਵਨੀ ਦਿੱਤੀ ਹੈ ਕਿ ਨੌਰਥ-ਵੈਸਟ ਨਿਊ ਸਾਊਥ ਵੇਲਜ਼, ਸਾਊਥ ਕੁਈਨਜ਼ਲੈਂਡ, ਈਸਟਰਨ ਸਾਊਥ ਆਸਟ੍ਰੇਲੀਆ, ਵੈਸਟ ਨਿਊ ਸਾਊਥ ਵੇਲਜ਼ ਅਤੇ ਵੈਸਟ ਵਿਕਟੋਰੀਆ ਸਮੇਤ ਵੱਡੇ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਤੇਜ਼ ਤੇ ਨੁਕਸਾਨਦੇਹ ਹਵਾਵਾਂ ਦੀ ਸੰਭਾਵਨਾ ਹੈ।
ਕੁਈਨਜ਼ਲੈਂਡ ਦੇ ਕੁਝ ਹਿੱਸੇ ਵਿਸ਼ੇਸ਼ ਤੌਰ ’ਤੇ ਗੰਭੀਰ ਹੜ੍ਹਾਂ ਲਈ ਸੰਵੇਦਨਸ਼ੀਲ ਹਨ, ਨਦੀਆਂ ਪਹਿਲਾਂ ਹੀ ਪਿਛਲੇ ਮੀਂਹ ਤੋਂ ਉਫ਼ਾਨ ’ਤੇ ਹਨ। ਕੱਲ ਕੁਈਨਜ਼ਲੈਂਡ ’ਚ ਤੂਫਾਨ ਆਇਆ ਸੀ ਅਤੇ Daintree ’ਚ 50 ਮਿਲੀਮੀਟਰ ਤੋਂ ਜ਼ਿਆਦਾ ਮੀਂਹ ਪਿਆ ਸੀ। ਕਈ ਸੂਬਿਆਂ ’ਚ ਤਾਪਮਾਨ 40 ਡਿਗਰੀ ਦੇ ਕਰੀਬ ਪਹੁੰਚ ਗਿਆ ਅਤੇ ਐਡੀਲੇਡ ’ਚ ਤਾਪਮਾਨ 39.8 ਡਿਗਰੀ ਤੱਕ ਪਹੁੰਚ ਗਿਆ, ਜੋ ਮਾਰਚ ਦੀ ਸ਼ੁਰੂਆਤ ਤੋਂ ਬਾਅਦ ਦਾ ਸਭ ਤੋਂ ਗਰਮ ਦਿਨ ਹੈ।