ਚੰਡੀਗੜ੍ਹ ਮੂਲ ਦੇ ਦੀਪਕ ਰਾਜ ਗੁਪਤਾ ਬਣੇ AIBC ਦੇ ਮੁਖੀ

ਮੈਲਬਰਨ : ਆਸਟ੍ਰੇਲੀਆ ਇੰਡੀਆ ਬਿਜ਼ਨਸ ਕੌਂਸਲ (AIBC) ਨੇ ਦੀਪਕ ਰਾਜ ਗੁਪਤਾ ਨੂੰ ਆਪਣਾ ਨਵਾਂ ‘ਨੈਸ਼ਨਲ ਚੇਅਰ’ ਅਤੇ ਅੰਮ੍ਰਿਤਾ ਜ਼ਕਰੀਆ ਨੂੰ ‘ਨੈਸ਼ਨਲ ਵਾਇਸ ਚੇਅਰ’ ਨਿਯੁਕਤ ਕੀਤਾ ਹੈ। ਦੋਵੇਂ ਦੋ ਸਾਲ ਦੇ ਕਾਰਜਕਾਲ ਲਈ ਸੇਵਾ ਨਿਭਾਉਣਗੇ।

ਆਸਟ੍ਰੇਲੀਆ ਵਿਚ ਲੇਬਰ ਪਾਰਟੀ ਦੇ ਸਾਬਕਾ ਵਿਧਾਇਕ ਗੁਪਤਾ ਸਾਲਾਂ ਤੋਂ AIBC ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦਾ ਉਦੇਸ਼ ਸਾਰਥਕ ਸਬੰਧਾਂ ਅਤੇ ਆਪਸੀ ਮੌਕਿਆਂ ਰਾਹੀਂ ਆਸਟ੍ਰੇਲੀਆ-ਭਾਰਤ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਚੰਡੀਗੜ੍ਹ ਦੇ ਸੈਕਟਰ 10 ਦੇ DAV ਕਾਲਜ ਦੇ ਸਾਬਕਾ ਵਿਦਿਆਰਥੀ ਦੀਪਕ ਨੇ 1983 ਵਿੱਚ ਸੈਕਟਰ 16 ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੋਂ ਆਪਣੀ ਸਕੂਲੀ ਪੜ੍ਹਾਈ ਕੀਤੀ ਅਤੇ 1989 ਵਿੱਚ ਆਸਟ੍ਰੇਲੀਆ ਚਲੇ ਗਏ ਜਿੱਥੇ ਉਹ ਕਈ ਭਾਈਚਾਰਕ ਪਹਿਲਕਦਮੀਆਂ ਵਿੱਚ ਸ਼ਾਮਲ ਰਹੇ। ਗੁਪਤਾ ਦਾ ਦ੍ਰਿਸ਼ਟੀਕੋਣ ਇਹ ਯਕੀਨੀ ਕਰਨਾ ਹੈ ਕਿ AIBC ਆਪਣੇ ਮੈਂਬਰਾਂ ਲਈ ਇੱਕ ਨੀਂਹ ਪੱਥਰ ਬਣਿਆ ਰਹੇ, ਸਹਿਯੋਗ ਨੂੰ ਸਮਰੱਥ ਬਣਾਵੇ, ਵਿਕਾਸ ਨੂੰ ਅੱਗੇ ਵਧਾਏ ਅਤੇ ਨਵੇਂ ਮੌਕਿਆਂ ਨੂੰ ਖੋਲ੍ਹੇ।

1986 ਵਿੱਚ ਸਥਾਪਤ AIBC ਆਸਟ੍ਰੇਲੀਆ ਅਤੇ ਭਾਰਤ ਦਰਮਿਆਨ ਦੁਵੱਲੇ ਸਬੰਧਾਂ ਨੂੰ ਉਤਸ਼ਾਹਤ ਕਰਨ ਲਈ ਕੀਤੀ ਗਈ ਸੀ, ਅਤੇ ਇਸ ਦੇ ਛੇ ਆਸਟ੍ਰੇਲੀਆਈ ਸਟੇਟਾਂ ਦੀਆਂ ਰਾਜਧਾਨੀਆਂ ਵਿੱਚ ਚੈਪਟਰ ਹਨ ਅਤੇ ਭਾਰਤ ਵਿੱਚ ਮੌਜੂਦਗੀ ਹੈ।