ਮੈਲਬਰਨ : ਆਸਟ੍ਰੇਲੀਆ ’ਚ ਗਣਿਤ ਦੇ ਚੌਥੇ ਸਾਲ ਦੇ ਵਿਦਿਆਰਥੀਆਂ ਨੇ ਦੁਨੀਆ ਵਿੱਚ ਸਭ ਤੋਂ ਵੱਡਾ ਲਿੰਗ ਅੰਤਰ ਦਰਜ ਕੀਤਾ ਹੈ, ਜਿਸ ਵਿੱਚ ਮੁੰਡੇ ਲਗਾਤਾਰ ਕੁੜੀਆਂ ਨਾਲੋਂ ਵੱਧ ਅੰਕ ਪ੍ਰਾਪਤ ਕਰ ਰਹੇ ਹਨ। ਗਣਿਤ ਦੇ ਵਿਸ਼ੇ ਵਿੱਚ ਇਹ ਫ਼ਰਕ ਸਭ ਤੋਂ ਵੱਧ ਸੀ, ਜਿੱਥੇ ਮੁੰਡਿਆਂ ਨੇ ਕੁੜੀਆਂ ਨਾਲੋਂ 23 ਅੰਕਾਂ ਦੀ ਲੀਡ ਹਾਸਲ ਕੀਤੀ, ਜੋ 58 ਦੇਸ਼ਾਂ ਵਿੱਚ ਸਭ ਤੋਂ ਬਦਤਰ ਹੈ। ਇਹੀ ਹਾਲ ਫਰਾਂਸ ਦਾ ਵੀ ਹੈ। ਅਧਿਐਨ ਦੀ ਮੁੱਖ ਲੇਖਕ ਨਿਕੋਲ ਵਰਨਰਟ ਨੇ ਇਸ ਪਾੜੇ ਨੂੰ ‘ਨਿਰਾਸ਼ਾਜਨਕ’ ਕਰਾਰ ਦਿੱਤਾ ਅਤੇ ਨੋਟ ਕੀਤਾ ਕਿ ਪਿਛਲੇ ਅਧਿਐਨਾਂ ਨੇ ਦਿਖਾਇਆ ਹੈ ਕਿ ਕੁੜੀਆਂ ਗਣਿਤ ਦੇ ਵਿਸ਼ੇ ’ਚ ਮੁੰਡਿਆਂ ਨਾਲੋਂ ਘੱਟ ਆਤਮਵਿਸ਼ਵਾਸੀ ਹੁੰਦੀਆਂ ਹਨ। ਲਿੰਗ ਅੰਤਰ ਦੇ ਬਾਵਜੂਦ, ਆਸਟ੍ਰੇਲੀਆਈ ਵਿਦਿਆਰਥੀਆਂ ਨੇ ਗਣਿਤ ਅਤੇ ਵਿਗਿਆਨ ਵਿੱਚ ਮਹੱਤਵਪੂਰਣ ਸੁਧਾਰ ਦਿਖਾਇਆ, ਸਾਲ 4 ਦੇ ਵਿਦਿਆਰਥੀਆਂ ਨੇ ਦੁਨੀਆ ਦੇ ਕੁਝ ਸਭ ਤੋਂ ਵਧੀਆ ਨਤੀਜੇ ਦਰਜ ਕੀਤੇ।