‘Skills in demand Visa’ ਲਈ ਨਵੀਂ CSOL ਸੂਚੀ ਤੋਂ ਕਈਆਂ ਨੂੰ ਹੋਈ ਨਿਰਾਸ਼ਾ, ਇਹ ਮਸ਼ਹੂਰ ਕਿੱਤੇ ਹੋਏ ਸੂਚੀ ਤੋਂ ਬਾਹਰ

ਮੈਲਬਰਨ : ਆਸਟ੍ਰੇਲੀਆ ’ਚ ਕੰਮ ਕਰਨ ਦੇ ਚਾਹਵਾਨਾਂ ਲਈ ‘Skills in demand Visa’ ਲਈ ਐਪਲੀਕੇਸ਼ਨਾਂ 7 ਦਸੰਬਰ 2024 ਨੂੰ ਸ਼ੁਰੂ ਹੋ ਰਹੀਆਂ ਹਨ। ਨਵੇਂ ਵੀਜ਼ਾ ਬਾਰੇ ਜਾਣਕਾਰੀ ਦਿੰਦਿਆਂ Bullseye Consultants ਦੇ Migration Agent ਨੇ ਕਿਹਾ ਕਿ ਇਹ ਉਨ੍ਹਾਂ ਲੋਕਾਂ ਲਈ ਖ਼ੁਸ਼ਖ਼ਬਰੀ ਹੈ ਜੋ ਸ਼ੈਫ ਜਾਂ ਕੁੱਕ ਕੰਮ ਕਰਦੇ ਹਨ, ਕਿਉਂਕਿ ਉਨ੍ਹਾਂ ਦੇ ਨਾਂ ਇਸ ਵੀਜ਼ਾ ਲਈ ਵਰਤੀ ਜਾਂਦੀ Core Skills Occupation List (CSOL) ’ਚ ਸ਼ਾਮਲ ਹਨ।

ਪਰ ਕੁੱਝ ਕਿੱਤੇ, ਜਿਨ੍ਹਾਂ ਨੂੰ ਕਾਫ਼ੀ ਪ੍ਰਯੋਗ ਕੀਤਾ ਜਾਂਦਾ ਸੀ, ਉਨ੍ਹਾਂ ਨੂੰ ਸੂਚੀਂ ’ਚੋਂ ਕੱਢ ਦਿੱਤਾ ਗਿਆ ਹੈ, ਜਿਨ੍ਹਾਂ ’ਚ ਰੈਸਟੋਰੈਂਟ ਮੈਨੇਜਰ ਅਤੇ ਟਰਾਂਸਪੋਰਟ ਕੰਪਨੀ ਮੈਨੇਜਰ ਆਉਂਦੇ ਹਨ। ਇਨ੍ਹਾਂ ਕਿੱਤਿਆਂ ’ਚ ਲੋਕ ਵੱਡੀ ਗਿਣਤੀ ’ਚ ਵੀਜ਼ਾ ਜਾਰੀ ਹੋਣ ਦੀ ਉਡੀਕ ਕਰ ਰਹੇ ਸਨ, ਪਰ ਹੁਣ ਇਹ ਦੋਵੇਂ ਕਿੱਤਿਆਂ ’ਚ ਲੋਕ ਸੱਤ ਦਸੰਬਰ ਤੋਂ ਬਾਅਦ ਇਹ ਜਿਹੜਾ ਵੀਜ਼ਾ ਆਪਣਾ ਨਹੀਂ ਲਾ ਸਕਣਗੇ।

ਜ਼ਿਕਰਯੋਗ ਹੈ ਕਿ ਇਹ CSOL ਲਿਸਟ PR ਪ੍ਰਾਪਤ ਕਰਨ ਲਈ 186 ਵੀਜ਼ਾ ’ਤੇ ਵੀ ਲਾਗੂ ਹੋਵੇਗੀ। ਸੂਚੀ ’ਚ ਦਰਜ ਹੋਰ ਪ੍ਰਮੁੱਖ ਸਕਿੱਲਸ ’ਚ ਚਾਈਲਡ ਕੇਅਰ ਵਰਕਰ, ਰਿਟੇਲ ਮੈਨੇਜਰ, ਟੈਕਸੀ ਪ੍ਰੋਪਰਾਈਟਰ ਵੀ ਸ਼ਾਮਲ ਹਨ। ਜੇਕਰ ਇੰਪਲੋਏਅਰ ਇਨ੍ਹਾਂ ਵਰਕਰਾਂ ਨੂੰ ਸਪਾਂਸਰ ਕਰਦੇ ਹਨ ਤਾਂ ਇਹ ਵਰਕਰ PR ਵੀ ਲੈ ਸਕਦੇ ਹਨ।

ਪੂਰੀ ਸੂਚੀ ਅੱਗੇ ਦਿੱਤੇ ਲਿੰਕ ’ਤੇ ਵੇਖੀ ਜਾ ਸਕਦੀ ਹੈ : CSOL