ਮੈਲਬਰਨ : ਆਸਟ੍ਰੇਲੀਆ ਦੇ ਸਭ ਤੋਂ ਵੱਡੇ ਬੈਂਕ, Commonwealth Bank, ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਸਾਲ 6 ਜਨਵਰੀ ਤੋਂ ਬੈਂਕ ਬ੍ਰਾਂਚਾਂ, ਡਾਕਘਰਾਂ ਜਾਂ ਫੋਨ ’ਤੇ ਟੇਲਰਾਂ ਤੋਂ ਨਕਦੀ ਕਢਵਾਉਣ ਲਈ ਗਾਹਕਾਂ ਤੋਂ 3 ਡਾਲਰ ਫੀਸ ਵਸੂਲਣਾ ਸ਼ੁਰੂ ਕਰੇਗਾ। ਇਹ ਫੀਸ 18 ਸਾਲ ਤੋਂ ਘੱਟ ਉਮਰ ਦੇ ਗਾਹਕਾਂ ’ਤੇ ਲਾਗੂ ਨਹੀਂ ਹੋਵੇਗੀ।
ਇਹ ਤਬਦੀਲੀ ਆਸਟ੍ਰੇਲੀਆਈ ਬੈਂਕਾਂ ਵਿੱਚ ਵਿਅਕਤੀਗਤ ਲੈਣ-ਦੇਣ ਲਈ ਫੀਸ ਪੇਸ਼ ਕਰਨ ਦੇ ਵਿਆਪਕ ਰੁਝਾਨ ਦਾ ਹਿੱਸਾ ਹੈ। ਬੈਂਡੀਗੋ ਬੈਂਕ ਨੇ ਵੀ ਹਾਲ ਹੀ ਵਿੱਚ ਸਟਾਫ ਦੀ ਸਹਾਇਤਾ ਨਾਲ ਰਕਮ ਕਢਵਾਉਣ ’ਤੇ 2.50 ਡਾਲਰ ਫੀਸ ਲਗਾ ਦਿੱਤੀ ਸੀ, ਜਦਕਿ ANZ, Westpac ਅਤੇ ANB ਵੀ ਇਸੇ ਤਰ੍ਹਾਂ ਦੇ ਲੈਣ-ਦੇਣ ਲਈ ਫੀਸ ਲੈਂਦੇ ਹਨ। ਹਾਲਾਂਕਿ Commonwealth Bank ਦੇ ਗਾਹਕ ਆਪਣੇ ਬੈਂਕ ਕਾਰਡ ਦੀ ਵਰਤੋਂ ਕਰਕੇ ATM ਤੋਂ ਨਕਦੀ ਕਢਵਾ ਕੇ ਜਾਂ ਐਪ ਰਾਹੀਂ ਬਿੱਲਾਂ ਦਾ ਭੁਗਤਾਨ ਕਰਕੇ ਫੀਸ ਤੋਂ ਬਚ ਸਕਦੇ ਹਨ।
ਇਹੀ ਨਹੀਂ ਬੈਂਕ ਨੇ ਆਪਣੇ ‘ਕੰਪਲੀਟ ਐਕਸੈੱਸ’ ਖਾਤਿਆਂ ਨੂੰ ਵੀ ‘ਸਮਾਰਟ ਐਕਸੈੱਸ’ ਖਾਤਿਆਂ ’ਚ ਬਦਲ ਦਿੱਤਾ ਹੈ, ਜਿਨ੍ਹਾਂ ’ਚ BPAY, Apple Pay, ਅਤੇ ਐਪ ਰਾਹੀਂ ਬਿੱਲ ਟਰੈਕਿੰਗ ਦੀ ਸਹੂਲਤ ਹੋਵੇਗੀ।