ਮੈਲਬਰਨ : SQM ਰਿਸਰਚ ਦੀ ਹਾਊਸਿੰਗ ਬੂਮ ਐਂਡ ਬਸਟ ਰਿਪੋਰਟ 2025 ਅਨੁਸਾਰ, ਸਿਡਨੀ ਅਤੇ ਮੈਲਬਰਨ ਵਿੱਚ ਪ੍ਰਾਪਰਟੀ ਕੀਮਤਾਂ ਅਗਲੇ ਸਾਲ 5٪ ਤੱਕ ਘਟਣ ਦੀ ਉਮੀਦ ਹੈ। ਇਸ ਗਿਰਾਵਟ ਦਾ ਕਾਰਨ ਸੇਲ ’ਤੇ ਲੱਗੀ ਪ੍ਰਾਪਰਟੀ ਦੀ ਲੰਮੀ ਸੂਚੀ, ਵਿਕਰੀ ਦਾ ਦਬਾਅ ਅਤੇ ਲੋਕਾਂ ਦੀ ਪਹੁੰਚ ਤੋਂ ਦੂਰ ਬਾਜ਼ਾਰ ਹੈ। ਇਸ ਦੇ ਬਾਵਜੂਦ, ਪਰਥ, ਬ੍ਰਿਸਬੇਨ ਅਤੇ ਐਡੀਲੇਡ ਵਰਗੀਆਂ ਛੋਟੀਆਂ ਕੈਪੀਟਲ-ਸਿਟੀਜ਼ ਵਿੱਚ ਪ੍ਰਾਪਰਟੀ ਮਾਰਕੀਟ ਵਿੱਚ ਤੇਜ਼ੀ ਦੇ ਕਾਰਨ ਆਸਟ੍ਰੇਲੀਆ ਭਰ ਵਿੱਚ ਔਸਤ ਕੈਪੀਟਲ-ਸਿਟੀਜ਼ ਜਾਇਦਾਦ ਦੀ ਕੀਮਤ ਵਿੱਚ 1 ਤੋਂ 4٪ ਦਾ ਵਾਧਾ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਸਿਡਨੀ ਅਤੇ ਮੈਲਬਰਨ ਪ੍ਰਾਪਰਟੀ ਦੀਆਂ ਕੀਮਤਾਂ ਵਿੱਚ ਅਨੁਮਾਨਤ ਗਿਰਾਵਟ ਉਦੋਂ ਤੱਕ ਜਾਰੀ ਰਹਿਣ ਦੀ ਉਮੀਦ ਹੈ ਜਦੋਂ ਤੱਕ ਰਿਜ਼ਰਵ ਬੈਂਕ ਵਿਆਜ ਰੇਟ ਵਿੱਚ ਕਟੌਤੀ ਨਹੀਂ ਕਰਦਾ, ਜੋ ਕਿ 2025 ਦੇ ਮੱਧ ਤੱਕ ਹੋਣ ਦਾ ਅਨੁਮਾਨ ਹੈ। ਰੇਟ ਵਿੱਚ ਕਟੌਤੀ ਤੋਂ ਬਾਅਦ ਵੀ, ਦੋਵਾਂ ਸ਼ਹਿਰਾਂ ਵਿੱਚ ਅਜੇ ਵੀ ਪ੍ਰਾਪਰਟੀ ਦੀਆਂ ਕੀਮਤਾਂ ਵਿੱਚ ਸਮੁੱਚੀ ਗਿਰਾਵਟ ਦਰਜ ਕਰਨ ਦੀ ਉਮੀਦ ਹੈ। ਹਾਲਾਂਕਿ, ਰੇਟ ਵਿੱਚ ਕਟੌਤੀ ਅਤੇ ਬਾਜ਼ਾਰ ਦੀਆਂ ਸਥਿਤੀਆਂ ਵਿੱਚ ਸੁਧਾਰ ਦੇ ਕਾਰਨ ਕੀਮਤਾਂ 2025 ਦੇ ਅੰਤ ਤੱਕ ਦੁਬਾਰਾ ਵਧਣੀਆਂ ਸ਼ੁਰੂ ਹੋ ਸਕਦੀਆਂ ਹਨ।